ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਤੇ ਰੇਸ਼ਮਾ ਸ਼ੈਟੀ ਨੇ ਕਰੀਬ 9 ਸਾਲ ਤੱਕ ਇੱਕਠੇ ਕੰਮ ਕੀਤਾ ਸੀ। ਅਪ੍ਰੈਲ 2017 'ਚ ਸਲਮਾਨ ਤੇ ਰੇਸ਼ਮਾ ਦੀ ਮੈਨੇਜਮੈਂਟ ਕੰਪਨੀ ਮੈਟ੍ਰਿਕਸ ਦਾ ਸਮਝੌਤਾ ਖਤਮ ਹੋ ਗਿਆ। ਇਕ ਰਿਪੋਰਟ ਮੁਤਾਬਕ ਰੇਸ਼ਮਾ ਨੇ ਸਲਮਾਨ ਖਾਨ ਦੇ 'ਹਿੱਟ ਐਂਡ ਰਨ ਕੇਸ' 'ਚ ਦਿੱਤੀ ਗਈ ਉਨ੍ਹਾਂ ਦੀ ਜ਼ਮਾਨਤ ਵਾਪਸ ਲੈ ਲਈ ਹੈ।
ਖਬਰ ਮੁਤਾਬਕ ਉਨ੍ਹਾਂ ਦਿਨਾਂ 'ਚ ਸਲਮਾਨ ਦੀ ਜ਼ਮਾਨਤ ਕਰਾਉਣ ਲਈ ਰੇਸ਼ਮਾ ਨੇ ਆਪਣਾ ਮੁੰਬਈ ਵਾਲਾ ਫਲੈਟ ਗਰੰਟੀ ਦੇ ਤੌਰ 'ਤੇ ਦੇ ਦਿੱਤਾ ਸੀ। ਜ਼ਿਕਰਯੋਗ ਹੈ ਕਿ 20 ਮਈ 2015 ਨੂੰ ਰੇਸ਼ਮਾ ਬਾਂਬੇ ਹਾਈ ਕੋਰਟ 'ਚ ਪੇਸ਼ ਹੋਈ ਸੀ ਤੇ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਮੇਦਾਰੀ 'ਤੇ ਸਲਮਾਨ ਦੀ ਜ਼ਮਾਨਤ ਕਰਾਈ ਸੀ।
ਰਿਪੋਰਟ ਮੁਤਾਬਕ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੇ ਕਿਹਾ ਹੈ— 'ਅਸੀਂ ਰੇਸ਼ਮਾ ਦੀ ਗਰੰਟੀ ਉਨ੍ਹਾਂ ਨੂੰ ਵਾਪਸ ਕਰ ਦਿੱਤੀ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਕਰਨਾ ਸਹੀ ਵੀ ਸੀ।'' ਸਲੀਮ ਖਾਨ ਨੇ ਕਿਹਾ— ''ਉਨ੍ਹਾਂ ਨੇ ਗਰੰਟੀ ਦਿੱਤੀ ਸੀ ਕਿਉਂਕਿ ਉਸ ਸਮੇਂ ਇਸ ਦੀ ਜ਼ਰੂਰਤ ਸੀ।
ਹੁਣ ਕਿਉਂਕਿ ਉਹ ਸਾਡੇ ਨਾਲ ਕੰਮ ਨਹੀਂ ਕਰਦੀ, ਇਸ ਲਈ ਅਸੀਂ ਤੈਅ ਕੀਤਾ ਹੈ ਕਿ ਉਨ੍ਹਾਂ ਨੂੰ ਇਸ ਤੋਂ ਮੁਕਤ ਕਰ ਦਿੱਤਾ ਜਾਵੇ। ਇਹ ਕਰਨਾ ਸਾਡੇ ਲਈ ਪੂਰੀ ਤਰ੍ਹਾਂ ਸਹੀ ਸੀ ਕਿ ਸਾਡੇ ਪਰਿਵਾਰ 'ਚੋਂ ਕੋਈ ਗਰੰਟੀ ਲਵੇ।
ਅਸੀਂ ਸਾਮਾਜਿਕ ਲੋਕ ਹਾਂ।'' ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੇ ਟਾਈਗਰ ਸਲਮਾਨ ਖਾਨ ਫਿਲਹਾਲ ਫਿਲਮ 'ਰੇਸ 3' 'ਚ ਨਜ਼ਰ ਆਉਣਗੇ। ਇਹ ਇਕ ਮਲਟੀਸਟਾਰਰ ਫਿਲਮ ਹੈ, ਜਿਸ 'ਚ ਬੌਬੀ ਦਿਓਲ ਵੀ ਨਜ਼ਰ ਆਉਣਗੇ। ਫਿਲਮ 'ਰੇਸ 3' ਤੋਂ ਇਲਾਵਾ ਸਲਮਾਨ ਖਾਨ ਫਿਲਮ 'ਕਿੱਕ 2' ਲਈ ਵੀ ਕੰਮ ਕਰ ਰਹੇ ਹਨ।