FacebookTwitterg+Mail

ਸਲਮਾਨ ਖਾਨ ਦਾ ਬਾਡੀਗਾਰਡ ਸ਼ੇਰਾ ਛਾਇਆ ਸੁਰਖੀਆਂ 'ਚ, ਲੈਂਦਾ ਹੈ 15 ਲੱਖ ਦੀ ਮੋਟੀ ਫੀਸ

salman khan
09 March, 2018 04:38:08 PM

ਮੁੰਬਈ(ਬਿਊਰੋ)— ਸਲਮਾਨ ਖਾਨ ਫਿਲਮ ਇੰਡਸਟਰੀ ਦੇ ਸਭ ਤੋਂ ਵੱਡੇ ਸੁਪਰਸਟਾਰ ਕਹੇ ਜਾਂਦੇ ਹਨ। ਸਲਮਾਨ ਦੀ ਵਜ੍ਹਾ ਕਾਰਨ ਉਨ੍ਹਾਂ ਨਾਲ ਜੁੜੇ ਲੋਕ ਵੀ ਚਰਚਾ 'ਚ ਰਹਿੰਦੇ ਹਨ। ਇੰਨ੍ਹਾਂ 'ਚੋਂ ਇਕ ਹਨ ਸੱਲੂ ਭਾਈ ਦੇ ਬਾਡੀਗਾਰਡ ਸ਼ੇਰਾ। ਸ਼ੇਰਾ ਪਿਛਲੇ 20 ਸਾਲ ਨਾਲ ਸਲਮਾਨ ਦਾ ਬਾਡੀਗਾਰਡ ਹੈ। ਹਾਲ ਹੀ 'ਚ ਇਕ ਖਾਸ ਵਜ੍ਹਾ ਕਾਰਨ ਉਹ ਚਰਚਾ 'ਚ ਆ ਗਿਆ ਹੈ।

Punjabi Bollywood Tadka

ਅਸਲ 'ਚ ਸਲਮਾਨ ਖਾਨ ਲਈ ਸੁਰੱਖਿਆ ਦੇ ਤੌਰ 'ਤੇ ਦਿਨ-ਰਾਤ ਨਾਲ ਰਹਿਣ ਕਾਰਨ ਉਨ੍ਹਾਂ ਦੇ ਨਿੱਜੀ ਬਾਡੀਗਾਰਡ ਸ਼ੇਰਾ ਨੂੰ ਉਨ੍ਹਾਂ ਦੀ ਏਜੰਸੀ ਵਲੋਂ 'ਬੈਸਟ ਸਿਕਿਓਰਿਟੀ ਐਵਾਰਡ' ਨਾਲ ਨਵਾਜ਼ਿਆ ਗਿਆ।ਸ਼ੇਰਾ ਨੂੰ ਇਹ ਐਵਾਰਡ ਮਾਧੁਰੀ ਦੀਕਸ਼ਿਤ ਨੇ ਦਿੱਤਾ।

Punjabi Bollywood Tadka

ਸਲਮਾਨ ਉਨ੍ਹਾਂ ਦੇ ਬੇਟੇ ਟਾਈਗਰ ਨੂੰ ਵੀ ਫਿਲਮਾਂ 'ਚ ਲਾਂਚ ਕਰਨ ਦੀ ਤਿਆਰੀ ਕਰ ਰਹੇ ਹਨ। ਇਕ ਵਾਰ ਸਲਮਾਨ ਨੇ ਟਾਈਗਰ ਦੀ ਤਾਰੀਫ ਕਰਦੇ ਹੋਏ ਕਿਹਾ ਸੀ, ''ਉਸ ਦੀ ਸ਼ਖਸੀਅਤ ਤੇ ਲੁੱਕਸ ਦੇ ਆਧਾਰ 'ਤੇ ਮੈਂ ਕਹਿ ਸਕਦਾ ਹਾਂ ਕਿ ਸਾਡੇ ਕੋਲ੍ਹ ਇਕ ਹੀਰੋ ਹੈ।''

Punjabi Bollywood Tadka

ਸਲਮਾਨ ਦੀ ਸਫਲਤਾ ਪਿੱਛੇ ਸ਼ੇਰਾ ਦਾ ਵੀ ਬਹੁਤ ਵੱਡਾ ਹੱਥ ਹੈ। ਸ਼ੇਰਾ ਇਕ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਦਾ ਅਸਲੀ ਨਾਂ ਗੁਰਮੀਤ ਸਿੰਘ ਜੌਲੀ ਹੈ। 1995 'ਚ ਇਕ ਪਾਰਟੀ ਦੌਰਾਨ ਸ਼ੇਰਾ ਦੀ ਮੁਲਾਕਾਤ ਸਲਮਾਨ ਖਾਨ ਨਾਲ ਹੋਈ।

Punjabi Bollywood Tadka

ਇਸ ਤੋਂ ਬਾਅਦ ਇਕ ਵਾਰ ਸਲਮਾਨ ਖਾਨ ਚੰਡੀਗੜ੍ਹ ਗਏ, ਜਿੱਥੇ ਭੀੜ 'ਚ ਬੁਰੀ ਤਰ੍ਹਾਂ ਫੱਸ ਗਏ। ਉਸ ਸਮੇਂ ਸੋਹੇਲ ਨੇ ਸੋਚਿਆ ਕਿ ਸਲਮਾਨ ਭਰਾ ਨੂੰ ਕਿਸੇ ਚੰਗੇ ਬਾਡੀਗਾਰਡ ਦੀ ਲੋੜ ਹੈ। ਸੋਹੇਲ ਦੇ ਦਿਮਾਗ 'ਚ ਸ਼ੇਰਾ ਆਇਆ। ਸੋਹੇਲ ਸ਼ੇਰਾ ਦੇ ਸਰੀਰ ਤੋਂ ਕਾਫੀ ਪ੍ਰਭਾਵਿਤ ਹੋਏ।ਸੋਹੇਲ ਨੇ ਸ਼ੇਰਾ ਨਾਲ ਕਾਂਟ੍ਰੈਕਟ ਕੀਤਾ ਤੇ ਉਸ ਤੋਂ ਪੁੱਛਿਆ ਕਿ ''ਭਰਾ ਨਾਲ ਹਮੇਸ਼ਾ ਰਹੋਗੇ?''

Punjabi Bollywood Tadka

ਉਸ ਸਮੇਂ ਸ਼ੇਰਾ ਨੇ ਬਿਨਾਂ ਸੋਚੇ-ਸਮਝੇ ਕਹਿ ਦਿੱਤਾ, 'ਹਾਂ'। ਉਸ ਸਮੇਂ ਤੋਂ ਲੈ ਕੇ ਅੱਜਤਕ ਸ਼ੇਰਾ ਸਲਮਾਨ ਖਾਨ ਨਾਲ ਹੈ। ਸ਼ੇਰਾ, ਸਲਮਾਨ ਨੂੰ ਮਾਲਕ ਕਹਿੰਦਾ ਹੈ। ਇਕ ਇੰਟਰਵਿਊ 'ਚ ਸ਼ੇਰਾ ਨੇ ਕਿਹਾ ਸੀ, 'ਮਾਲਕ ਮੇਰੇ ਲਈ ਸਭ ਕੁਝ ਹਨ।

Punjabi Bollywood Tadka

ਉਹ ਮੇਰੇ ਭਗਵਾਨ ਹਨ। ਮਾਲਕ ਜਿੱਥੇ ਜਾਂਦੇ ਹਨ, ਮੈਂ ਉਨ੍ਹਾਂ ਨਾਲ ਹੁੰਦਾ ਹਾਂ। ਮੈਂ ਉਨ੍ਹਾਂ ਨੂੰ ਇਕ ਝੜੀਟ ਤੱਕ ਨਹੀਂ ਆਉਣ ਦਿੰਦਾ।' ਸ਼ੇਰਾ, ਸਲਮਾਨ ਲਈ ਸਿਰਫ ਇਕ ਬਾਡੀਗਾਰਡ ਨਹੀਂ ਬਲਕਿ ਉਨ੍ਹਾਂ ਦੀ ਫੈਮਿਲੀ ਦਾ ਹਿੱਸਾ ਹੈ।

Punjabi Bollywood Tadkaਆਪਣੀ ਸਿਕਿਓਰਿਟੀ ਲਈ ਸਲਮਾਨ ਸ਼ੇਰਾ ਨੂੰ 15 ਲੱਖ ਦੀ ਮੋਟੀ ਸੈਲਰੀ ਦਿੰਦੇ ਹਨ। ਸਲਮਾਨ ਦੀ ਫਿਲਮ ਬਾਡੀਗਾਰਡ ਸ਼ੇਰਾ ਦੀ ਜ਼ਿੰਦਗੀ ਤੋਂ ਹੀ ਪ੍ਰੇਰਿਤ ਸੀ। ਸ਼ੇਰਾ ਅਮਿਤਾਭ ਬੱਚਨ ਵਰਗੇ ਵੱਡੇ ਕਲਾਕਾਰਾਂ ਨੂੰ ਵੀ ਸਿਕਿਓਰਿਟੀ ਦੇ ਚੁੱਕਾ ਹੈ। ਇਸ ਦੇ ਨਾਲ ਹੀ ਉਹ '' ਨਾਂ ਦੀ ਇਕ ਕੰਪਨੀ ਵੀ ਚਲਾਉਂਦਾ ਹੈ। 


Tags: Salman KhanSheraMadhuri DixitBest Security AwardSohail KhanTigerBodyguard

Edited By

Chanda Verma

Chanda Verma is News Editor at Jagbani.