FacebookTwitterg+Mail

ਫਿਰ ਜੇਲ ਜਾਂਦੇ-ਜਾਂਦੇ ਬਚੇ ਸਲਮਾਨ, ਇਸ ਮਾਮਲੇ 'ਚ ਕੋਰਟ ਨੇ ਜ਼ਮਾਨਤੀ ਵਾਰੰਟ 'ਤੇ ਲਾਈ ਰੋਕ

salman khan
12 April, 2018 12:07:50 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸੁਲਤਾਨ ਸਲਮਾਨ ਖਾਨ ਨੂੰ16 ਸਾਲ ਪੁਰਾਣੇ 'ਹਿੱਟ ਐਂਡ ਰਨ' ਮਾਮਲੇ 'ਚ ਜ਼ਾਮਨ ਬਦਲਣ ਸਬੰਧੀ ਅਦਾਲਤ ਵਿਚ ਹਾਜ਼ਰ ਨਾ ਹੋਣ ਕਾਰਨ ਇਕ ਸੈਸ਼ਨ ਅਦਾਲਤ ਨੇ ਬੁੱਧਵਾਰ ਜ਼ਮਾਨਤ ਵਾਰੰਟ 'ਤੇ ਰੋਕ ਲਗਾ ਦਿੱਤੀ ਹੈ। ਪੁਲਸ ਸੂਤਰਾਂ ਮੁਤਾਬਕ ਸਲਮਾਨ ਖਾਨ ਦੇ ਵਕੀਲ ਨੇ ਇਸ ਸਾਲ ਫਰਵਰੀ 'ਚ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕਰ ਕੇ ਜ਼ਾਮਨ ਬਦਲਣ ਦੀ ਆਗਿਆ ਮੰਗੀ ਸੀ, ਜੋ ਦੇ ਦਿੱਤੀ ਗਈ ਸੀ। ਉਸ ਹੁਕਮ ਦੀ ਪਾਲਣਾ ਕਰਦੇ ਹੋਏ ਸੈਸ਼ਨ ਅਦਾਲਤ ਨੇ ਸਲਮਾਨ ਨੂੰ ਨੋਟਿਸ ਭੇਜਿਆ ਸੀ ਅਤੇ ਮਾਰਚ ਦੇ ਪਹਿਲੇ ਹਫਤੇ ਨੋਟਿਸ ਉਸ ਦੇ ਘਰ ਵੀ ਪਹੁੰਚਾਇਆ ਗਿਆ ਸੀ ਪਰ ਨਾ ਤਾਂ ਸਲਮਾਨ ਖੁਦ ਹਾਜ਼ਰ ਹੋਇਆ ਅਤੇ ਨਾ ਹੀ ਵਕੀਲ।


Tags: Salman KhanBlack Buck CaseSaif Ali KhanNeelamTabuSonali BendreDushyant SinghSooraj BarjatyaHum Saath Saath Hain

Edited By

Sunita

Sunita is News Editor at Jagbani.