ਮੁੰਬਈ (ਬਿਊਰੋ)— ਸਲਮਾਨ ਖਾਨ ਦੀ ਫਿਲਮ 'ਰੇਸ-3' ਜਲਦ ਹੀ ਰਿਲੀਜ਼ ਹੋਣ ਵਾਲੀ ਹੈ। 15 ਮਈ ਨੂੰ ਫਿਲਮ ਦਾ ਟ੍ਰੇਲਰ ਦੇਖਣ ਨੂੰ ਮਿਲੇਗਾ। ਇਸ ਵਿਚਕਾਰ ਸਲਮਾਨ ਖਾਨ ਪੁੱਜੇ ਜੈਸਲਮੇਰ ਫਿਲਮ ਦੇ ਕੁਝ ਬਾਕੀ ਬੱਚੇ ਹਿੱਸਿਆਂ ਦੀ ਸ਼ੂਟਿੰਗ ਲਈ ਪਰ ਇੱਥੇ ਉਨ੍ਹਾਂ ਨੇ ਕੀਤਾ ਇਕ ਕਮਾਲ ਦਾ ਕੰਮ। ਸੋਸ਼ਲ ਮੀਡੀਆ 'ਤੇ ਸਲਮਾਨ ਖਾਨ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਸਾਈਕਲ ਚਲਾਉਂਦੇ ਨਜ਼ਰ ਆ ਰਹੇ ਹਨ।
ਕਾਲ਼ਾ ਹਿਰਣ ਸ਼ਿਕਾਰ ਮਾਮਲੇ ਵਿਚ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਸਲਮਾਨ ਖਾਨ ਨੇ ਸਭ ਤੋਂ ਪਹਿਲਾਂ 'ਰੇਸ-3' ਦੀ ਸ਼ੂਟਿੰਗ ਹੀ ਸ਼ੁਰੂ ਕੀਤੀ ਸੀ। ਹਾਲ ਹੀ ਵਿਚ ਉਨ੍ਹਾਂ ਨੇ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਆਪਣੇ ਘਰ 'ਚ ਫਿਲਮ ਦੀ ਪੂਰੀ ਸਟਾਰਕਾਸਟ ਲਈ ਪਾਰਟੀ ਵੀ ਰੱਖੀ ਸੀ।
ਇਸ ਤੋਂ ਪਹਿਲਾਂ 'ਰੇਸ-3' ਦੇ ਕਈ ਪੋਸਟਰ ਸਾਹਮਣੇ ਆ ਚੁੱਕੇ ਹਨ। 'ਰੇਸ-3' ਤੋਂ ਬਾਅਦ ਸਲਮਾਨ ਖਾਨ ਫਿਲਮ 'ਦਬੰਗ-3' ਅਤੇ 'ਕਿੱਕ-2' 'ਤੇ ਵੀ ਕੰਮ ਸ਼ੁਰੂ ਕਰਨ ਵਾਲੇ ਹਨ।