FacebookTwitterg+Mail

ਸਲਮਾਨ ਖਾਨ ਨੇ ਬੌਬੀ ਦਿਓਲ ਦੇ ਐਬਸ 'ਤੇ ਕੁਮੈਂਟ ਕਰਦਿਆਂ ਰੱਖਿਆ ਨਿੱਕਨੇਮ

salman khan
17 May, 2018 02:40:12 PM

ਮੁੰਬਈ (ਬਿਊਰੋ)— ਫਿਲਮ 'ਰੇਸ 3' ਨਾਲ ਬੌਬੀ ਦਿਓਲ ਸਿਲਵਰ ਸਕ੍ਰੀਨ 'ਤੇ ਧਮਾਕੇਦਾਰ ਵਾਪਸੀ ਕਰਨ ਲਈ ਤਿਆਰ ਹਨ। ਫਿਲਮ ਲਈ ਉਨ੍ਹਾਂ ਨੇ ਜ਼ਬਰਦਸਤ ਮੇਕਓਵਰ ਕੀਤਾ ਹੈ। ਫਿਲਮ ਦੇ ਟਰੇਲਰ ਲਾਂਚ ਦੇ ਮੌਕੇ 'ਤੇ ਸਲਮਾਨ ਖਾਨ ਨੇ ਬੌਬੀ ਦੇ ਨਿਕਨੇਮ ਦਾ ਖੁਲਾਸਾ ਕੀਤਾ, ਜੋ ਕਿ ਉਨ੍ਹਾਂ ਨੂੰ 'ਰੇਸ 3' ਲਈ ਕੀਤੇ ਗਏ ਮੇਕਓਵਰ ਕਾਰਨ ਮਿਲਿਆ ਹੈ।

Punjabi Bollywood Tadka

ਅਸਲ 'ਚ ਟਰੇਲਰ ਲਾਂਚ ਦੇ ਮੌਕੇ ਬੌਬੀ ਦੇ ਟਰਾਂਸਫਾਰਮੇਸ਼ਨ ਦੀ ਹਰ ਕੋਈ ਪ੍ਰਸ਼ੰਸਾ ਕਰ ਰਿਹਾ ਸੀ। ਉਸ ਸਮੇਂ ਸਲਮਾਨ ਖਾਨ ਬੋਲੇ— ਹੁਣ ਇਹ ਬੌਬੀ ਦਿਓਲ ਨਹੀਂ ਇਹ ਬਾਡੀ ਦਿਓਲ ਹੋ ਗਏ ਹਨ। ਇਹ ਸੁਣ ਕੇ ਬਾਬੀ ਦਿਓਲ ਵੀ ਬਲੱਸ਼ ਕਰਦੇ ਹੋਏ ਦਿਖੇ। 

Punjabi Bollywood Tadka
ਬੌਬੀ ਨੇ ਆਪਣੇ ਕਮਬੈਕ ਦਾ ਪੂਰਾ ਸ਼੍ਰੇਅ ਸਲਮਾਨ ਖਾਨ ਨੂੰ ਦਿੱਤਾ। ਉਨ੍ਹਾਂ ਨੇ ਸਲਮਾਨ ਦੀ ਤਾਰੀਫ ਕਰਦੇ ਹੋਏ ਕਿਹਾ, ''ਸਲਮਾਨ ਮੇਰੇ ਏਂਜਲ ਹਨ। ਉਹ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ। ਉਨ੍ਹਾਂ ਨੇ ਮੈਨੂੰ ਸਹੀ ਸਮੇਂ 'ਤੇ ਮੌਕਾ ਦਿੱਤਾ।''

ਜ਼ਿਕਰਯੋਗ ਹੈ ਕਿ 'ਰੇਸ 3' ਦੇ ਟਰੇਲਰ 'ਚ ਇਕ ਸੀਨ 'ਚ ਬੌਬੀ ਅਤੇ ਸਲਮਾਨ ਸ਼ਰਟਲੈੱਸ ਲੁੱਕ 'ਚ ਦਿਖ ਰਹੇ ਹਨ। ਇਹ ਸੀਨ ਪ੍ਰਸ਼ੰਸਕਾਂ ਵਿਚਕਾਰ ਚਰਚਾ 'ਚ ਬਣਿਆ ਹੋਇਆ ਹੈ।


Tags: Salman KhanRace 3Bobby DeolTrailer LaunchShirtless Look

Edited By

Chanda Verma

Chanda Verma is News Editor at Jagbani.