FacebookTwitterg+Mail

IPL ਫਿਨਾਲੇ ਤੋਂ ਪਹਿਲਾਂ ਸਲਮਾਨ, ਸੋਨਮ ਅਤੇ ਰਣਵੀਰ ਕਰਨਗੇ ਪਾਰਟੀ

salman khan
26 May, 2018 11:19:17 AM

ਮੁੰਬਈ (ਬਿਊਰੋ)— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) ਦਾ ਗਰਾਂਡ ਫਿਨਾਲੈ ਐਤਵਾਰ ਨੂੰ ਮੁੰਬਈ ਵਾਨਖੇੜੇ ਸਟੇਡੀਅਮ ਵਿਚ ਆਯੋਜਿਤ ਹੋਣ ਵਾਲਾ ਹੈ। ਕ੍ਰਿਕੇਟਰਸ ਤੋਂ ਇਲਾਵਾ ਤਮਾਮ ਬਾਲੀਵੁੱਡ ਸਿਤਾਰੇ ਵੀ ਇਸ ਇਵੈਂਟ ਵਿਚ ਮੌਜ਼ੂਦ ਹੋਣਗੇ। ਮਾਹੌਲ ਨੂੰ ਹੋਰ ਮਜ਼ੇਦਾਰ ਬਣਾਉਣ ਲਈ ਟੀ.ਵੀ. ਚੈਨਲ ਸਟਾਰ ਪਲੱਸ 'ਤੇ ਇਕ ਸਪੈਸ਼ਲ ਸ਼ੋਅ ਟੈਲੀਕਾਸਟ ਕੀਤਾ ਜਾਵੇਗਾ। 2 ਘੰਟੇ ਦੇ ਇਸ ਸਪੈਸ਼ਲ ਸ਼ੋਅ ਦਾ ਨਾਮ ਹੈ 'ਪਾਰਟੀ ਤੋਂ ਬਨਤੀ ਹੈ'।


ਇਸ ਸ਼ੋਅ ਵਿਚ ਸਟਾਰ ਪਲੱਸ ਆਪਣੇ ਵੱਖ-ਵੱਖ ਸ਼ੋਅਜ਼ ਦੀ ਸਟਾਰ ਕਾਸਟ ਤੋਂ ਇਲਾਵਾ ਤਮਾਮ ਆਉਣ ਵਾਲੀਆਂ ਫਿਲਮਾਂ ਦੇ ਸਿਤਾਰਿਆਂ ਨੂੰ ਇਕ ਰੰਗ-ਮੰਚ 'ਤੇ ਲਿਆਉਣ ਜਾ ਰਿਹਾ ਹੈ। ਰਿਪੋਰਟ ਦੀਆਂ ਮੰਨੀਏ ਤਾਂ ਸੰਜੈ ਦੱਤ ਦੀ ਬਾਓਪਿਕ ਫਿਲਮ ਸੰਜੂ ਦੇ ਲੀਡ ਐਕਟਰ ਰਣਬੀਰ ਕਪੂਰ ਇਸ ਸ਼ੋਅ ਨੂੰ ਹੋਸਟ ਕਰਨਗੇ ਅਤੇ ਸਲਮਾਨ ਖਾਨ, ਜੈਕਲੀਨ ਫਰਨਾਂਡਿਸ, ਅਨਿਲ ਕਪੂਰ, ਡੇਜੀ ਸ਼ਾਹ, ਬੌਬੀ ਦਿਓਲ, ਸਾਕਿਬ ਸਲੀਮ, ਕਰੀਨਾ ਕਪੂਰ, ਸੋਨਮ ਕਪੂਰ, ਸਵਰਾ ਭਾਸਕਰ ਅਤੇ ਸ਼ਿਖਾ ਤਲਸਾਨੀਆ ਇਸ ਸ਼ੋਅ ਵਿਚ ਪੇਸ਼ਕਾਰੀ ਕਰਨਗੇ।


ਟੀਜ਼ਰਸ ਮੁਤਾਬਕ ਸ਼ਿਖਾ ਤਲਸਾਨੀਆ ਤੋਂ ਲੈ ਕੇ ਦਬੰਗ ਖਾਨ ਤੱਕ ਇਸ ਸ਼ੋਅ ਵਿਚ ਕਾਮੇਡੀ ਕਰਦੇ ਨਜ਼ਰ ਆਉਣਗੇ। ਸ਼ੋਅ 'ਤੇ ਕ੍ਰਿਕੇਟ ਬਾਰੇ ਗੱਲਾਂ ਕਰਨ ਤੋਂ ਇਲਾਵਾ ਇਹ ਐਕਟਰਸ ਆਪਣੀ ਫਿਲਮ 'ਸੰਜੂ, 'ਰੇਸ-3' ਅਤੇ 'ਵੀਰੇ ਦੀ ਵੈਡਿੰਗ', ਦਾ ਪ੍ਰਮੋਸ਼ਨ ਕਰਦੇ ਦਿਖਾਈ ਦੇਣਗੇ। ਜਾਣਕਾਰੀ ਮੁਤਾਬਕ ਸ਼ੋਅ ਦੀ ਸ਼ੂਟਿੰਗ ਅਜੇ ਪੂਰੀ ਨਹੀਂ ਹੋਈ ਹੈ। ਸ਼ੋਅ 27 ਮਈ ਨੂੰ ਸ਼ਾਮ 5 ਵਜੇ ਤੋਂ ਪ੍ਰਸਾਰਿਤ ਕੀਤਾ ਜਾਵੇਗਾ।

 

 

 

 


Tags: IPLSalman KhanSonam KapoorRanbir KapoorWankhede StadiumJacqueline FernandezAnil KapoorDaisy Shah

Edited By

Manju

Manju is News Editor at Jagbani.