ਮੁੰਬਈ (ਬਿਊਰੋ)— ਫੀਸ ਦੇਣ ਦੇ ਮਾਮਲੇ 'ਚ ਹੁਣ ਟੀ. ਵੀ. ਇੰਡਸਟਰੀ ਵੀ ਬਾਲੀਵੁੱਡ ਦੀ ਬਰਾਬਰੀ ਕਰ ਰਹੀ ਹੈ। ਜੀ ਹਾਂ, ਅਸੀਂ ਸਲਮਾਨ ਖਾਨ ਦੇ ਆਉਣ ਵਾਲੇ ਮਸ਼ਹੂਰ ਟੀ. ਵੀ. ਸ਼ੋਅ '10 ਕਾ ਦਮ' ਬਾਰੇ ਗੱਲ ਕਰ ਰਹੇ ਹਾਂ। ਸੂਤਰਾਂ ਮੁਤਾਬਕ ਇਸ ਸ਼ੋਅ ਦੇ ਹਰ ਐਪੀਸੋਡ ਲਈ ਸਲਮਾਨ ਨੂੰ ਫੀਸ ਦੇ ਰੂਪ 'ਚ 5 ਕਰੋੜ ਰੁਪਏ ਦਿੱਤੇ ਜਾਣਗੇ। ਕਿਹਾ ਜਾ ਰਿਹਾ ਹੈ ਕਿ ਉਹ ਇਸ ਸ਼ੋਅ ਲਈ 30 ਐਪੀਸੋਡ ਸ਼ੂਟ ਕਰਨਗੇ ਅਤੇ ਕਰੀਬ 150 ਕਰੋੜ ਰੁਪਏ ਫੀਸ ਲੈਣਗੇ।
ਜਾਣਕਾਰੀ ਮੁਤਾਬਕ ਸ਼ੋਅ ਦੀ ਸ਼ੂਟਿੰਗ 17 ਮਈ ਤੋਂ ਫਿਲਮ ਸਿਟੀ 'ਚ ਸ਼ੁਰੂ ਹੋ ਚੁੱਕੀ ਹੈ। ਸਲਮਾਨ ਇਕ ਦਿਨ 'ਚ ਸ਼ੋਅ ਦੇ 2 ਐਪੀਸੋਡ ਦੀ ਸ਼ੂਟਿੰਗ ਕਰ ਰਹੇ ਹਨ। ਇਸ ਤੋਂ ਇਲਾਵਾ ਰਿਐਲਿਟੀ ਸ਼ੋਅ 'ਬਿੱਗ ਬੌਸ 11' ਲਈ ਸਲਮਾਨ ਨੂੰ 11 ਕਰੋੜ ਰੁਪਏ ਹਰ ਐਪੀਸੋਡ ਲਈ ਦਿੱਤੇ ਗਏ ਸਨ। 'ਦਸ ਕਾ ਦਮ' 4 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸ਼ੋਅ ਦਾ ਹਫਤੇ 'ਚ ਦੋ ਦਿਨ ਸੋਮਵਾਰ ਅਤੇ ਮੰਗਲਵਾਰ ਨੂੰ ਪ੍ਰਸਾਰਨ ਹੋਵੇਗਾ। ਹਰ ਐਪੀਸੋਡ ਡੇਢ ਘੰਟੇ ਦਾ ਹੋਵੇਗਾ। ਸ਼ੋਅ ਦੇ ਜੇਤੂ ਨੂੰ ਇਨਾਮ ਦੇ ਤੌਰ 'ਤੇ ਇਕ ਕਰੋੜ ਰੁਪਏ ਮਿਲਣਗੇ। ਇਸ ਸ਼ੋਅ ਨੂੰ ਸੋਨੀ ਐਂਟਰਟੇਨਮੈਂਟ ਪ੍ਰੋਡਿਊਸ ਕਰ ਰਿਹਾ ਹੈ।