FacebookTwitterg+Mail

ਪਰਿਵਾਰ ਤੋਂ ਚੋਰੀ ਵਰਕਆਊਟ ਕਰਦੇ ਸਨ ਸਲਮਾਨ, ਦੇਖਣ ਵਾਲੇ ਨੂੰ 100 ਰੁ. ਦਿੰਦੇ ਸਨ ਰਿਸ਼ਵਤ

salman khan
15 June, 2018 01:35:02 PM

ਮੁੰਬਈ (ਬਿਊਰੋ)— ਸਲਮਾਨ ਖਾਨ ਦੀ ਫਿਲਮ 'ਰੇਸ 3' ਸਿਨੇਮਾਘਰਾਂ ਵਿਚ ਰਿਲੀਜ਼ ਹੋ ਗਈ ਹੈ। ਫਿਲਮ ਵਿਚ ਇਕ ਵਾਰ ਫਿਰ ਸਲਮਾਨ ਦਾ ਸ਼ਰਟਲੈੱਸ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਧਿਆਨ ਯੋਗ ਹੈ ਕਿ ਫਿਲਮਾਂ ਵਿਚ ਸ਼ਰਟ ਉਤਾਰਨ ਅਤੇ ਯੂਥ ਨੂੰ ਫਿੱਟ ਬਾਡੀ ਬਣਾਉਣ ਲਈ ਉਤਸ਼ਾਹਿਤ ਕਰਨ ਦਾ ਕਰੈਡਿਟ ਸਲਮਾਨ ਖਾਨ ਨੂੰ ਹੀ ਜਾਂਦਾ ਹੈ। 20 ਸਾਲ ਪਹਿਲਾਂ ਯਾਨੀ 1998 'ਚ ਆਈ ਫਿਲਮ 'ਪਿਆਰ ਕਿਆ ਤੋਂ ਡਰਨਾ ਕਿਆ' ਦੇ ਗੀਤ 'ਓ ਓ ਜਾਨੇ ਜਾਨਾ' ਵਿਚ ਪਹਿਲੀ ਵਾਰ ਸਲਮਾਨ ਸ਼ਰਟਲੈੱਸ ਨਜ਼ਰ ਆਏ ਸਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਲਮਾਨ ਖਾਨ ਫਿੱਟਨੈੱਸ ਫਰੀਕ ਫਿਲਮਾਂ ਵਿਚ ਆਉਣ ਤੋਂ ਪਹਿਲਾਂ ਤੋਂ ਹੀ ਹਨ।

Punjabi Bollywood Tadka
ਕਦੇ ਪਰਿਵਾਰ ਤੋਂ ਲੁਕ ਕੇ ਵਰਕਆਊਟ ਕਰਦੇ ਸਨ ਸਲਮਾਨ...
ਇਕ ਵੇਲਾ ਸੀ ਜਦੋਂ ਸਲਮਾਨ ਖਾਨ ਪਰਿਵਾਰ ਤੋਂ ਚੋਰੀ ਵਰਕਆਊਟ ਕਰਦੇ ਸਨ। ਇਸ ਗੱਲ ਦਾ ਖੁਲਾਸਾ ਜਸੀਮ ਖਾਨ ਦੀ ਬੁੱਕ 'ਬੀਇੰਗ ਸਲਮਾਨ' ਵਿਚ ਕੀਤਾ ਗਿਆ ਹੈ। ਪਰਿਵਾਰ ਕੋਲੋਂ ਵਰਕਆਊਟ ਦੀ ਗੱਲ ਲੁਕਾਉਣ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਉਹ ਉਨ੍ਹਾਂ ਦੀ ਫਿਟਨੈੱਸ ਨੂੰ ਲੈ ਕੇ ਜ਼ਿਆਦਾ ਉਤਸ਼ਾਹਿਤ ਨਹੀਂ ਸਨ। ਬੁੱਕ ਵਿਚ ਲਿਖਿਆ ਹੋਇਆ ਹੈ ਕਿ ਜੇਕਰ ਖਾਨ ਪਰਿਵਾਰ ਦਾ ਕੋਈ ਮੈਂਬਰ ਸਲਮਾਨ ਨੂੰ ਵਰਕਆਊਟ ਕਰਦੇ ਦੇਖ ਲੈਂਦਾ ਸੀ ਤਾਂ ਉਹ ਉਸ ਨੂੰ 100 ਰੁਪਏ ਰਿਸ਼ਵਤ ਦਿੰਦੇ ਸਨ , ਤਾਂ ਕਿ ਉਹ ਜਾ ਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਦੇ ਬਾਰੇ ਵਿਚ ਨਾ ਦੱਸੇ। ਬੁੱਕ ਵਿਚ ਸਲਮਾਨ ਦੇ ਬਾਰੇ ਇਹ ਖੁਲਾਸਾ ਮੋਹਨੀਸ਼ ਬਹਿਲ ਦੇ ਹਵਾਲੇ ਨਾਲ ਕੀਤਾ ਗਿਆ ਹੈ।

Punjabi Bollywood Tadka
ਮੋਹਨੀਸ਼ ਨਾਲ ਦੋਸਤੀ ਵੀ ਜਿਮ ਵਿਚ ਹੀ ਹੋਈ ਸੀ...
ਸਲਮਾਨ ਖਾਨ ਅਤੇ ਮੋਹਨੀਸ਼ ਬਹਿਲ ਚੰਗੇ ਦੋਸਤ ਹਨ। ਦੋਨਾਂ ਨੇ 'ਮੈਨੇ ਪਿਆਰ ਕੀਆ','ਹਮ ਆਪਕੇ ਹੈਂ ਕੌਣ' ਤੱਕ ਕਈ ਫਿਲਮਾਂ ਵਿਚ ਇਕੱਠੇ ਕੰਮ ਕੀਤਾ ਹੈ ਪਰ ਇਹ ਗੱਲ ਘੱਟ ਹੀ ਲੋਕਾਂ ਨੂੰ ਪਤਾ ਹੋਵੇਗੀ ਕਿ ਦੋਵਾਂ ਦੀ ਦੋਸਤੀ ਜਿਮ ਵਿਚ ਹੋਈ ਸੀ। ਜੀ ਹਾਂ, ਫਿਲਮਾਂ ਵਿਚ ਆਉਣ ਤੋਂ ਪਹਿਲਾਂ ਸਲਮਾਨ ਮੁੰਬਈ ਦੇ ਸੀ ਰਾਕ ਹੋਟਲ ਦੇ ਜਿਮ ਵਿਚ ਵਰਕਆਊਟ ਕਰਦੇ ਸਨ। ਉਥੇ ਹੀ ਮੋਹਨੀਸ਼ ਬਹਿਲ ਨਾਲ ਉਨ੍ਹਾਂ ਦੀ ਦੋਸਤੀ ਹੋਈ ਸੀ। ਮੋਹਨੀਸ਼ ਮੁਤਾਬਕ, ਸਲਮਾਨ ਨੇ ਉਨ੍ਹਾਂ ਦੇ  ਸਾਹਮਣੇ ਫਿਲਮਾਂ 'ਚ ਹੀਰੋ ਬਨਣ ਦੀ ਇੱਛਾ ਜਤਾਈ ਸੀ। ਉਸ ਸਮੇਂ ਮੋਹਨੀਸ਼ ਨੇ ਸਲਮਾਨ ਨੂੰ ਕਿਹਾ ਸੀ ਕਿ ਐਕਟਰ ਬਨਣਾ ਆਸਾਨ ਨਹੀਂ ਹੈ ਪਰ ਤੱਦ ਉਹ ਕੀ ਜਾਣਦੇ ਸਨ ਕਿ ਇਕ ਦਿਨ ਸਲਮਾਨ ਬਾਲੀਵੁੱਡ ਦੇ ਸੁਪਰਸਟਾਰ ਬਣ ਜਾਣਗੇ।


Tags: Salman KhanRace 3Mohnish BahlMaine Pyar KiyaHum Aapke Hain Koun

Edited By

Manju

Manju is News Editor at Jagbani.