FacebookTwitterg+Mail

Video : ਸਲਮਾਨ ਨੇ ਸ਼ੇਅਰ ਕੀਤਾ ਪਾਕਿਸਤਾਨੀ ਗਾਇਕਾ ਦਾ ਰੋਮਾਂਟਿਕ ਗੀਤ, ਯੂਟਿਊਬ 'ਤੇ ਮਚਾ ਰਿਹੈ ਤਹਿਲਕਾ

salman khan
23 June, 2018 05:19:49 PM

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਰੇਸ 3' ਅੱਜਕਲ ਬਾਕਸ ਆਫਿਸ 'ਤੇ ਤਹਿਲਕਾ ਮਚਾ ਰਹੀ ਹੈ। ਅਜਿਹੇ 'ਚ ਹੁਣ ਸਲਮਾਨ ਨੇ ਭਾਰਤੀ ਸਿੰਗਰ ਅਰਜੁਨ ਕਾਨੂਨਗੋ ਦੇ ਸੁਪੋਰਟ 'ਚ ਇਕ ਵੀਡੀਓ ਸਾਂਗ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਅਰਜੁਨ ਨਾਲ ਪਹਿਲੀ ਵਾਰ ਪਾਕਿਸਤਾਨ ਸਿੰਗਰ ਅਤੇ ਕੋਕ ਸਟੂਡੀਓ ਦਾ ਗੀਤ 'ਆਫਰੀਨ ਆਫਰੀਨ' ਨਾਲ ਮਸ਼ਹੂਰ ਮੋਮੀਨਾ ਮੁਸਤੇਹਸਨ ਨੇ ਵੀ ਗਾਇਆ ਹੈ। ਅਰਜੁਨ ਅਤੇ ਮੋਮੀਨਾ ਦਾ 'ਆਇਆ ਨਾ ਤੂੰ' ਗੀਤ ਯੂਟਿਊਬ 'ਤੇ ਕਾਫੀ ਤਹਿਲਕਾ ਮਚਾ ਰਿਹਾ ਹੈ। 19 ਜੂਨ ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 1 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਫਿਲਹਾਲ ਇਹ ਗੀਤ ਇਕ ਲਵ ਸਾਂਗ ਹੈ, ਜਿਸ ਨੂੰ ਸ਼ੇਅਰ ਕਰਦੇ ਸਮੇਂ ਸਲਮਾਨ ਖਾਨ ਨੇ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਕਰਦਿਆਂ ਲਿਖਿਆ, ''ਅਰਜੁਨ ਕਾਨੂਨ ਦਾ ਗੀਤ 'ਆਇਆ ਨਾ ਤੂੰ' ਨੂੰ ਚੈੱਕ ਕਰੋ। ਬੈਸਟ ਆਫ ਲੱਕ''। ਜ਼ਿਕਰਯੋਗ ਹੈ ਕਿ ਸਲਮਾਨ ਖਾਨ ਦੀ 'ਰੇਸ 3' ਬਾਕਸ ਆਫਿਸ 'ਤੇ ਸਫਲਤਾ ਨਾਲ ਅੱਗੇ ਵੱਧ ਰਹੀ ਹੈ। ਸਲਮਾਨ ਖਾਨ, ਅਨਿਲ ਕਪੂਰ, ਬੌਬੀ ਦਿਓਲ, ਜੈਕਲੀਨ ਫਰਨਾਂਡੀਜ਼, ਡੇਜ਼ੀ ਸ਼ਾਹ ਅਤੇ ਸਾਕਿਬ ਸਲੀਮ ਦੀ 'ਰੇਸ 3' ਨੇ ਪਹਿਲੇ ਦਿਨ ਬਾਕਸ ਆਫਿਸ 'ਕੇ ਜ਼ਬਰਦਸਤ ਓਪਨਿੰਗ ਕੀਤੀ ਸੀ ਅਤੇ ਪਹਿਲਾ ਵੀਕੈਂਡ ਵੀ ਧਮਾਕੇਦਾਰ ਗਿਆ ਸੀ।


Tags: Salman KhanArjun Kanungo Momina Mustehsan TwitterAaya Na Tu

Edited By

Chanda Verma

Chanda Verma is News Editor at Jagbani.