FacebookTwitterg+Mail

ਸਲਮਾਨ ਖਾਨ ਦੇ ਸ਼ੋਅ '10 ਦਾ ਦਮ' ਦੇ ਪ੍ਰਸਾਰਣ 'ਚ ਹੋਇਆ ਬਦਲਾਅ

salman khan
24 June, 2018 06:15:54 PM

ਮੁੰਬਈ (ਬਿਊਰੋ)— ਸੋਨੀ ਟੀ. ਵੀ. ਨੇ ਸ਼ੋਅਜ਼ ਦੀ ਘੱਟ ਰਹੀ ਟੀ. ਆਰ. ਪੀ. ਨੂੰ ਦੇਖਦੇ ਹੋਏ ਕਈ ਵੱਡੇ ਬਦਲਾਅ ਕਰਨ ਦਾ ਫੈਸਲਾ ਲਿਆ ਹੈ। ਸੋਨੀ ਵਲੋਂ ਸ਼ੋਅ ਦੇ ਕਈ ਨਵੇਂ ਪ੍ਰੋਮੋ ਰਿਲੀਜ਼ ਕੀਤੇ ਗਏ ਹਨ ਜਿਸ 'ਚ ਸ਼ੋਅਜ਼ ਦੇ ਸਮੇਂ 'ਚ ਬਦਲਾਅ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ। ਸੋਨੀ ਟੀ. ਵੀ. ਨੇ ਬਹੁਤ ਹੀ ਉਮੀਦਾਂ ਨਾਲ ਸਲਮਾਨ ਦਾ '10 ਕਾ ਦਮ' ਸ਼ੁਰੂ ਕੀਤਾ ਸੀ ਪਰ ਪਹਿਲਾਂ ਇਹ ਸ਼ੋਅ ਟੀ. ਆਰੀ. ਪੀ. ਦੀ ਰੇਟਿੰਗ 'ਚ ਟੌਪ 20 ਤੋਂ ਬਾਹਰ ਰਿਹਾ, ਫਿਰ ਕਿਸੇ ਤਰੀਕੇ ਟੌਪ 20 ਦੀ ਲਿਸਟ 'ਚ ਸ਼ਾਮਿਲ ਹੋਇਆ। ਇਹ ਸ਼ੋਅ ਸੋਮਵਾਰ ਅਤੇ ਮੰਗਲਵਾਰ ਰਾਤ 8:30 ਤੋਂ 10:00 ਵਜੇ ਪ੍ਰਸਾਰਣ ਹੁੰਦਾ ਹੈ ਪਰ ਟੀ. ਆਰ. ਪੀ. 'ਚ ਬਿਹਤਰ ਪਰਫਾਰਮ ਨਾ ਕਰਨ 'ਤੇ ਹੁਣ ਇਸ ਸ਼ੋਅ ਨੂੰ ਸਿਰਫ 1 ਘੰਟਾ ਹੀ ਪ੍ਰਸਾਰਣ ਕੀਤਾ ਜਾਵੇਗਾ। ਇਹ ਸ਼ੋਅ 8:30 ਤੋਂ 9:30 ਤੱਕ ਹੀ ਪ੍ਰਸਾਰਣ ਹੋਵੇਗਾ।

ਉੱਥੇ ਹੀ 'ਯੇ ਪਿਆਰ ਨਹੀਂ ਤੋਂ ਕਿਆ' ਦੇ ਟਾਈਮ 'ਚ ਬਦਲਾਅ ਕੀਤਾ ਗਿਆ ਹੈ। ਪ੍ਰੋਮੋ 'ਚ ਦਿੱਤੀ ਜਾਣਕਾਰੀ ਮੁਤਾਬਕ ਇਹ ਸ਼ੋਅ 9:30 ਵਜੇ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸ਼ੁਰੂ ਹੋਣ ਵਾਲਾ 'ਜ਼ਿੰਦਗੀ ਦੇ ਕ੍ਰਾਸਰੋਡ' ਸ਼ੋਅ ਨੂੰ ਇਕ ਘੰਟੇ ਲਈ ਪ੍ਰਸਾਰਣ ਕੀਤਾ ਜਾਵੇਗਾ।


Tags: Salman Khan 10 Ka Dum Telecast Sony TV Yeh Pyaar Nahi Toh Kya Hai Bollywood Actor

Edited By

Kapil Kumar

Kapil Kumar is News Editor at Jagbani.