FacebookTwitterg+Mail

Video : ਗਰਲਫ੍ਰੈਂਡ ਯੂਲੀਆ ਦੇ ਰੋਮਾਂਟਿਕ ਗੀਤ 'ਤੇ ਸਲਮਾਨ ਨੇ ਦਿੱਤੀ ਕਾਬਿਲ-ਏ-ਤਾਰੀਫ ਪਰਫਾਰਮੈਂਸ

salman khan
02 July, 2018 01:22:30 PM

ਮੁੰਬਈ (ਬਿਊਰੋ)— ਸਲਮਾਨ ਖਾਨ ਆਪਣੀ ਫਿਲਮ 'ਰੇਸ 3' ਦੇ ਰਿਲੀਜ਼ਿੰਗ ਤੋਂ ਬਾਅਦ ਆਪਣੇ 'ਦਬੰਗ ਟੂਰ ਕਾਂਸਰਟ' ਨੂੰ ਲੈ ਕੇ ਕਾਫੀ ਬਿਜ਼ੀ ਹਨ। ਸਲਮਾਨ ਬਾਲੀਵੁੱਡ ਦੇ ਉਨ੍ਹਾਂ ਐਕਟਰਜ਼ 'ਚੋਂ ਇਕ ਹਨ, ਜੋ ਖੁੱਲ੍ਹ ਕੇ ਜਿਊਣ 'ਚ ਵਿਸ਼ਵਾਸ ਰੱਖਦੇ ਹਨ ਅਤੇ ਜਦੋਂ ਉਹ ਮੂਡ 'ਚ ਹੁੰਦੇ ਹਨ ਤਾਂ ਉਨ੍ਹਾਂ ਦਾ ਐਨਰਜੀ ਲੈਵਲ ਵੀ ਕਾਬਿਲ-ਏ-ਤਾਰੀਫ ਹੁੰਦਾ ਹੈ। ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਸਲਮਾਨ ਦੇ 'ਦਬੰਗ ਟੂਰ ਕਾਂਸਰਟ' ਦੇ ਇਕ ਸਟੇਜ ਪਰਫਾਰਮੈਂਸ ਦੌਰਾਨ।

ਸਟੇਜ 'ਤੇ ਮੌਜੂਦ ਸਲਮਾਨ ਲੋਕਾਂ ਨੂੰ ਐਂਟਰਟੇਨ ਕਰ ਰਹੇ ਸਨ, ਜਦੋਂ ਉਨ੍ਹਾਂ ਦੀ ਫਿਲਮ 'ਰੇਸ 3' ਤੋਂ ਉਨ੍ਹਾਂ ਦੀ ਪ੍ਰੇਮਿਕਾ ਯੂਲੀਆ ਵੰਤੂਰ ਦਾ ਗੀਤ 'ਸੈਲਫਿਸ਼' ਵਜਾਇਆ ਗਿਆ। ਯੂਲੀਆ ਦੀ ਆਵਾਜ਼ ਸੁਣਦੇ ਹੀ ਸਲਮਾਨ 'ਚ ਸ਼ਾਨਦਾਰ ਐਨਰਜੀ ਦੇਖਣ ਨੂੰ ਮਿਲੀ ਅਤੇ ਉਨ੍ਹਾਂ ਨੇ ਸਟੇਜ 'ਤੇ ਬੇਧੜਕ ਡਾਂਸ ਕੀਤਾ। ਉਨ੍ਹਾਂ ਨੇ ਯੂਲੀਆ ਦੇ ਗੀਤ 'ਤੇ ਡੇਜ਼ੀ ਸ਼ਾਹ ਨਾਲ ਪਰਫਾਰਮ ਕੀਤਾ। ਇਸ ਦੀ ਇਕ ਵੀਡੀਓ ਸਲਮਾਨ ਨੇ ਆਪਣੇ ਟਵਿਟਰ ਅਕਾਊਂਟ 'ਤੇ ਵੀ ਪੋਸਟ ਕੀਤੀ ਹੈ।

ਜ਼ਿਕਰਯੋਗ ਹੈ ਕਿ ਸਲਮਾਨ ਦੇ ਪ੍ਰੋਫੈਸ਼ਨਲ ਕਰੀਅਰ ਦੀ ਤਾਂ ਖਬਰ ਹੈ ਕਿ ਉਹ ਜਲਦ ਹੀ 'ਰੇਸ' ਸੀਰੀਜ਼ ਦੇ ਚੌਥੇ ਪਾਰਟ 'ਤੇ ਕੰਮ ਕਰਨ ਵਾਲੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਫਿਲਮ 'ਭਾਰਤ' ਅਤੇ 'ਦੰਬਗ 3' ਵੀ ਕਤਾਰ 'ਚ ਹੈ।


Tags: Salman KhanVideoDabangg Tour ConcertIulia VanturSelfishRace 3Live Peformance

Edited By

Chanda Verma

Chanda Verma is News Editor at Jagbani.