ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦਾ ਸ਼ੋਅ '10 ਕਾ ਦਮ' ਜਲਦੀ ਬੰਦ ਹੋ ਸਕਦਾ ਹੈ। ਸਲਮਾਨ ਸੋਨੀ ਟੀ. ਵੀ. 'ਤੇ 9 ਸਾਲ ਬਾਅਦ ਆਪਣਾ ਸ਼ੋਅ ਲੈ ਕੇ ਆਏ ਸਨ, ਜਿਸ ਨੂੰ ਕੁਝ ਖਸ ਟੀ. ਆਰ. ਪੀ. ਨਹੀਂ ਮਿਲੀ। ਸ਼ੋਅ ਫਿਲਹਾਲ ਆਨ-ਏਅਰ ਹੈ। ਸ਼ੁਰੂਆਤ 'ਚ ਲੋਕਾਂ ਨੇ ਸ਼ੋਅ ਨੂੰ ਪਸੰਦ ਕੀਤਾ ਪਰ ਹੁਣ ਸ਼ੋਅ ਕਾਫੀ ਨਿੱਚੇ ਆ ਚੁੱਕਿਆ ਹੈ ਅਤੇ ਫੈਨਜ਼ ਦਾ ਮੰਨਣਾ ਹੈ ਕਿ ਸਲਮਾਨ ਦਾ ਸ਼ੋਅ ਹੁਣ ਬੰਦ ਹੋ ਜਾਣਾ ਚਾਹੀਦਾ ਹੈ। ਟੀ. ਆਰ. ਪੀ. ਦੀ ਲੀਸਟ ਚੋਂ ਆਊਟ ਹੋਣ ਕਾਰਨ ਸ਼ਾਇਦ ਇਹ ਸ਼ੋਅ ਹੁਣ ਬੰਦ ਹੋ ਸਕਦਾ ਹੈ ਪਰ ਇੱਥੇ ਸਵਾਲ ਇਹ ਉੱਠਦਾ ਹੈ ਕਿ ਇਸ ਸ਼ੋਅ ਦੀ ਥਾਂ ਕਿਹੜਾ ਸ਼ੋਅ ਆਵੇਗਾ?
ਤਾਂ ਇਸ ਬਾਰੇ ਸਾਡੇ ਕੋਲ ਹੈ ਇਕ ਖਾਸ ਜਾਣਕਾਰੀ। ਜੀ ਹਾਂ, ਖਬਰਾਂ ਆ ਰਹੀਆਂ ਹਨ ਕਿ ਇਸ ਸ਼ੋਅ ਨੂੰ ਬਿੱਗ ਬੀ ਦਾ ਗੇਮ ਸ਼ੋਅ 'ਕੌਣ ਬਨੇਗਾ ਕਰੋੜਪਤੀ' ਰਿਪਲੇਸ ਕਰੇਗਾ। ਇਕ ਵੈਬਸਾਇਟ ਤੋਂ ਮਿਲੀ ਜਾਣਕਾਰੀ ਮੁਤਾਬਕ 'ਕੌਣ ਬਨੇਗਾ ਕਰੋੜਪਤੀ' ਜਲਦੀ ਹੀ ਆਨ-ਏਅਰ ਹੋਣ ਵਾਲਾ ਹੈ। ਕੇ. ਬੀ. ਸੀ. ਦਾ ਪਹਿਲਾ ਐਪੀਸੋਡ 3 ਸਤੰਬਰ ਨੂੰ 8:30 'ਤੇ ਆਨ-ਏਅਰ ਹੋਵੇਗਾ। ਜ਼ਿਕਰਯੋਗ ਹੈ ਕਿ ਕੇ. ਬੀ. ਸੀ. ਦੀ ਸੀਰੀਜ਼ ਲੋਕਾਂ ਵੱਲੋਂ ਕਾਫੀ ਪਸੰਦ ਕੀਤੀ ਜਾਂਦੀ ਰਹੀ ਹੈ ਅਤੇ ਹਰ ਵਾਰ ਵਾਂਗ ਇਸ ਵਾਰ ਵੀ ਲੋਕ ਇਸ ਦੇ ਸ਼ੁਰੂ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।