FacebookTwitterg+Mail

ਦੁਬਈ ਦੇ ਮਾਲ 'ਚ ਇੰਜੁਆਏ ਕਰਦੇ ਦਿਸੇ ਸਲਮਾਨ (ਵੀਡੀਓ)

salman khan
15 July, 2018 05:48:37 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਕਈ ਦੇਸ਼ਾਂ 'ਚ ਆਪਣੇ 'ਦਬੰਗ ਟੂਰ' ਤੋਂ ਬਾਅਦ ਹੁਣ ਆਰਾਮ ਕਰਨ ਦੇ ਮੂਡ 'ਚ ਹਨ। ਫਿਲਹਾਲ ਉਹ ਕੰਮ ਤੋਂ ਬ੍ਰੇਕ ਲੈ ਕੇ ਦੁਬਈ 'ਚ ਇੰਜੁਆਏ ਕਰ ਰਹੇ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਉਨ੍ਹਾਂ ਦੀਆਂ ਨਵੀਆਂ ਵੀਡੀਓਜ਼ 'ਚ ਉਹ ਦੁਬਈ ਦੇ ਇਕ ਮਾਲ 'ਚ ਘੁੰਮ ਰਹੇ ਹਨ। ਵੀਡੀਓ 'ਚ ਸਲਮਾਨ ਆਪਣੇ ਬਾਡੀਗਾਰਡ ਨਾਲ ਨਜ਼ਰ ਆ ਰਹੇ ਹਨ।

 

A post shared by Planet Salman (@planetsalman) on

ਇਸ ਵੀਡੀਓ ਸਲਮਾਨ ਮਾਲ 'ਚ ਘੁੰਮਦੇ ਹੋਏ ਫੋਨ 'ਤੇ ਬਿਜ਼ੀ ਦਿਖਾਈ ਦਿੱਤੇ। ਇਸ ਤੋਂ ਬਾਅਦ ਸਲਮਾਨ ਨੂੰ ਮਾਲ 'ਚ ਸ਼ੋਰੂਮ ਦੇ ਬਾਹਰ ਲੱਗੇ ਇਕ ਟੇਬਲ 'ਤੇ ਬੈਠੇ ਦੇਖਿਆ ਗਿਆ। ਸਲਮਾਨ ਨੂੰ ਇਸ ਮਾਲ 'ਚ ਦੇਖਣ ਤੋਂ ਬਾਅਦ ਉੱਥੇ ਮੌਜੂਦ ਫੈਨਜ਼ ਉਨ੍ਹਾਂ ਨਾਲ ਤਸਵੀਰਾਂ ਕਲਿਕ ਕਰਵਾਉਂਦੇ ਨਜ਼ਰ ਆਏ।

 

A post shared by Planet Salman (@planetsalman) on

ਫਿਲਮਾਂ ਦੀ ਗੱਲ ਕਰੀਏ ਤਾਂ ਸਲਮਾਨ ਆਪਣੀ ਆਉਣ ਵਾਲੀ ਫਿਲਮ 'ਭਾਰਤ' 'ਚ ਨਜ਼ਰ ਆਉਣਗੇ। ਫਿਲਮ ਦੀ ਸ਼ੂਟਿੰਗ ਅਗਸਤ ਮਹੀਨੇ ਸ਼ੁਰੂ ਹੋ ਸਕਦੀ ਹੈ। ਇਸ ਫਿਲਮ 'ਚ ਸਲਮਾਨ ਖਾਨ, ਪ੍ਰਿਯੰਕਾ ਚੋਪੜਾ, ਤੱਬੂ, ਦਿਸ਼ਾ ਪਟਾਨੀ, ਸੁਨੀਲ ਗਰੋਵਰ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਕਰਨਗੇ।

Punjabi Bollywood Tadka


Tags: Salman Khan Dubai Mall Dabangg Tour 2018 Bharat Bollywood Actor

Edited By

Kapil Kumar

Kapil Kumar is News Editor at Jagbani.