FacebookTwitterg+Mail

ਕਾਲਾ ਹਿਰਨ ਸ਼ਿਕਾਰ ਮਾਮਲਾ : ਸਲਮਾਨ ਖਾਨ ਦੀ ਅਪੀਲ 'ਤੇ ਅੱਜ ਹੋਵੇਗੀ ਸੁਣਵਾਈ

salman khan
17 July, 2018 11:03:33 AM

ਮੁੰਬਈ (ਬਿਊਰੋ)— ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਦੋਸ਼ੀ ਕਰਾਰ ਐਕਟਰ ਸਲਮਾਨ ਖਾਨ ਦੀ ਅਪੀਲ 'ਤੇ ਅੱਜ (17 ਜੁਲਾਈ) ਜੋਧਪੁਰ ਸੈਸ਼ਨ ਕੋਰਟ 'ਚ ਸੁਣਵਾਈ ਹੈ। ਜਾਣਕਾਰੀ ਮੁਤਾਬਕ ਇਸ ਸਾਲ 5 ਅਪ੍ਰੈਲ ਨੂੰ ਜੋਧਪੁਰ ਸੈਸ਼ਨ ਕੋਰਟ ਦੇ ਮੁੱਖ ਨਿਆਇਕ ਮੈਜਿਸਟ੍ਰੇਟ ਦੇਵਕੁਮਾਰ ਖਤਰੀ ਨੇ ਕਰੀਬ 2 ਦਹਾਕੇ ਪੁਰਾਣੇ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਸਲਮਾਨ ਖਾਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਪੰਜ ਸਾਲ ਦੀ ਸਜ਼ਾ ਸੁਣਾਈ ਸੀ। ਇਸ ਦੇ ਨਾਲ ਹੀ ਸਲਮਾਨ 'ਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ। ਦੱਸ ਦੇਈਏ ਕਿ ਇਸ ਮਾਮਲੇ ਦੇ ਸਹਿ-ਦੋਸ਼ੀ ਸੈਫ ਅਲੀ ਖਾਨ, ਸੋਨਾਲੀ ਬੇਂਦਰੇ, ਤੱਬੂ, ਨੀਲਮ ਕੋਠਾਰੀ ਨੂੰ ਸ਼ੱਕ ਦੇ ਲਾਭ 'ਤੇ ਬਰੀ ਕਰ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਸਲਮਾਨ ਨੇ ਹੇਠਲੀ ਅਦਾਲਤ ਦੇ ਇਸ ਫੈਸਲੇ ਦੇ ਵਿਰੁੱਧ ਜ਼ਿਲਾ ਅਤੇ ਸੈਸ਼ਨ ਕੋਰਟ 'ਚ ਅਪੀਲ ਕੀਤੀ ਸੀ। 7 ਅਪ੍ਰੈਲ ਨੂੰ ਜ਼ਿਲਾ ਅਤੇ ਸੈਸ਼ਨ ਕੋਰਟ ਨੇ ਸਲਮਾਨ ਵਿਰੁੱਧ ਸੁਣਾਈ ਗਈ ਹੇਠਲੀ ਅਦਾਲਤ ਦੀ ਸਜ਼ਾ 'ਤੇ ਰੋਕ ਲਗਾਉਂਦੇ ਹੋਏ ਸ਼ਰਤੀਆ ਜ਼ਮਾਨਤ ਦੇ ਦਿੱਤੀ।


Tags: Salman KhanBlackbuck Poaching CaseJodhpurHearing

Edited By

Chanda Verma

Chanda Verma is News Editor at Jagbani.