FacebookTwitterg+Mail

ਜਦੋਂ ਅਨਿਲ ਨੇ ਸਲਮਾਨ ਸਾਹਮਣੇ ਲਿਆ ਐਸ਼ਵਰਿਆ ਦਾ ਨਾਂ, ਬੇਹੱਦ ਦਿਲਚਸਪ ਰਿਹਾ ਰਿਐਕਸ਼ਨ

salman khan
26 July, 2018 12:38:13 PM

ਮੁੰਬਈ (ਬਿਊਰੋ)— ਹਾਲ ਹੀ 'ਚ ਅਨਿਲ ਕਪੂਰ, ਸਲਮਾਨ ਖਾਨ ਦੇ ਸ਼ੋਅ 'ਦਸ ਦਾ ਦਮ' ਦੇ ਸੈੱਟ 'ਤੇ ਫਿਲਮ 'ਫੰਨੇ ਖਾਂ' ਦੇ ਪ੍ਰਮੋਸ਼ਨ ਲਈ ਪਹੁੰਚੇ ਸਨ। ਇਸ ਦੌਰਾਨ ਇਕ ਅਜਿਹਾ ਮੂਮੈਂਟ ਆਇਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀ ਹੈ। ਦਰਅਸਲ ਇਹ ਮੌਕਾ ਉਸ ਸਮੇਂ ਆਇਆ ਜਦੋਂ ਸਲਮਾਨ ਸਾਹਮਣੇ ਅਨਿਲ ਕਪੂਰ ਨੇ ਐਸ਼ਵਰਿਆ ਰਾਏ ਦਾ ਨਾਂ ਲਿਆ। ਇਸ ਤੋਂ ਬਾਅਦ ਸਲਮਾਨ ਦਾ ਰਿਐਕਸ਼ਨ ਦੇਖਣ ਲਾਇਕ ਸੀ।

ਸ਼ੋਅ 'ਚ ਮੌਜੂਦ ਦਰਸ਼ਕ ਵੀ ਚੀਕਾਂ ਮਾਰਨ ਲੱਗੇ। ਸ਼ੋਅ 'ਚ ਅਨਿਲ ਕਪੂਰ ਨਾਲ ਪੀਹੂ ਸੰਦ ਵੀ ਪਹੁੰਚੀ ਸੀ, ਜੋ ਫਿਲਮ 'ਚ ਉਨ੍ਹਾਂ ਦੀ ਬੇਟੀ ਦਾ ਕਿਰਦਾਰ ਨਿਭਾਅ ਰਹੀ ਹੈ। ਅਨਿਲ ਫਿਲਮ ਬਾਰੇ ਦੱਸਦੇ ਹੋਏ ਕਹਿੰਦੇ ਹਨ, ''ਸਾਡੀ ਜਿਹੜੀ ਲਤਾ (ਆਨਸਕ੍ਰੀਨ ਬੇਟੀ) ਹੈ, ਉਹ ਬੇਬੀ ਸਿੰਘ ਦੀ ਬਹੁਤ ਵੱਡੀ ਫੈਨ ਹੈ, ਬੇਬੀ ਸਿੰਘ ਦਾ ਰੋਲ ਐਸ਼ਵਰਿਆ ਰਾਏ ਨਿਭਾਅ ਰਹੀ ਹੈ। ਉਸ ਸਮੇਂ ਸਲਮਾਨ ਕਹਿੰਦੇ ਹਨ, ਅੱਛਾ।''

ਉਸੇ ਸਮੇਂ ਦਰਸ਼ਕ ਤਾੜੀਆਂ ਅਤੇ ਸੀਟੀਆਂ ਵਜਾਉਣੀਆਂ ਸ਼ੁਰੂ ਕਰ ਦਿੰਦੇ ਹਨ। ਅਨਿਲ ਕਪੂਰ ਇਕ ਵਾਰ ਫਿਰ ਐਸ਼ਵਰਿਆ ਰਾਏ ਦਾ ਨਾਂ ਲੈਂਦੇ ਹਨ। ਐਸ਼ਵਰਿਆ ਦਾ ਨਾਂ ਸੁਣਦੇ ਹੀ ਸਲਮਾਨ ਮੁਸਕਰਾਉਣ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਜਦੋਂ ਸ਼ੋਅ 'ਚ ਐਸ਼ਵਰਿਆ ਰਾਏ 'ਤੇ ਗੀਤ 'ਜਵਾਂ ਹੈ ਮੁਹੱਬਤ' ਵੱਜਦਾ ਹੈ ਤਾਂ ਸਲਮਾਨ ਦਾ ਇਕ ਵਾਰ ਫਿਰ ਸਮਾਇਲੀ ਫੇਸ ਦਿਖਾਈ ਦਿੰਦਾ ਹੈ।


Tags: Anil KapoorPromotion Fanney Khan Salman Khan10 Ka DumAishwarya Rai

Edited By

Chanda Verma

Chanda Verma is News Editor at Jagbani.