ਮੁੰਬਈ (ਬਿਊਰੋ)— ਸਲਮਾਨ ਖਾਨ ਦੀ ਗਰਲਫਰੈਂਡ ਯੂਲੀਆ ਵੰਤੂਰ ਨੇ ਮੰਗਲਵਾਰ ਨੂੰ ਆਪਣਾ 38ਵਾਂ ਜਨਮਦਿਨ ਮਨਾਇਆ। ਉਨ੍ਹਾਂ ਦੇ ਇਸ ਦਿਨ ਨੂੰ ਖਾਸ ਬਣਾਉਣ ਪਿੱਛੇ ਸਲਮਾਨ ਖਾਨ ਦੇ ਤਿੰਨ ਕਰੀਬੀ ਲੋਕਾਂ ਨੇ ਮਿਹਨਤ ਕੀਤੀ ਸੀ। ਯੂਲੀਆ ਨੇ ਆਪਣੀ ਇਸ ਪਾਰਟੀ ਦੀਆਂ ਤਸਵੀਰਾਂ ਇੰਸਟਾਗਰਾਮ ਸਟੋਰੀਜ਼ 'ਚ ਵੀ ਸ਼ੇਅਰ ਕੀਤੀਆਂ ਹਨ। ਯੂਲੀਆ ਦੀ ਪਾਰਟੀ ਲਈ ਸੋਨਾਕਸ਼ੀ ਸਿਨਹਾ ਅਤੇ ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਨੇ ਖਾਸ ਤਿਆਰੀਆਂ ਕੀਤੀਆਂ ਸਨ ਹਾਲਾਂਕਿ, ਪਾਰਟੀ ਦੀ ਜਿੰਨ੍ਹੀਆਂ ਵੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਹਨ। ਉਨ੍ਹਾਂ ਵਿਚ ਸਲਮਾਨ ਕਿਤੇ ਵੀ ਨਜ਼ਰ ਨਹੀਂ ਆ ਰਹੇ ਹਨ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਸਲਮਾਨ ਨੇ ਹੀ ਸੋਨਾਕਸ਼ੀ ਅਤੇ ਸ਼ੇਰਾ ਨਾਲ ਮਿਲ ਕੇ ਸਾਰਾ ਬੰਦੋਬਸਤ ਕੀਤਾ ਸੀ। ਪਾਰਟੀ ਵਿਚ ਬਾਲੀਵੁੱਡ ਅਦਾਕਾਰਾ ਐਲੀ ਅਵਰਾਮ ਵੀ ਨਜ਼ਰ ਆਈ। ਯੂਲੀਆ ਵੰਤੂਰ ਦੀ ਬਰਥਡੇ ਪਾਰਟੀ ਵਿਚ ਜਹੀਰ ਇਕਬਾਲ ਵੀ ਪਹੁੰਚੇ। ਖਬਰ ਹੈ ਕਿ ਸਲਮਾਨ ਇਸ ਸਾਲ ਉਨ੍ਹਾਂ ਨੂੰ ਵੀ ਬਾਲੀਵੁੱਡ ਵਿਚ ਲਾਂਚ ਕਰਨ ਵਾਲੇ ਹਨ। ਯੂਲੀਆ ਨੇ ਸ਼ੇਰੇ ਨਾਲ ਵੀ ਆਪਣੀ ਤਸਵੀਰ ਪੋਸਟ ਕੀਤੀ ਹੈ। ਦੱਸ ਦੇਈਏ ਕਿ ਸਲਮਾਨ ਖਾਨ ਇਨ੍ਹੀਂ ਦਿਨੀਂ ਫਿਲਮ 'ਭਾਰਤ' ਦੀ ਸ਼ੂਟਿੰਗ ਵਿਚ ਬਿਜ਼ੀ ਹਨ। ਫਿਲਮ ਦੀਆਂ ਦੋ ਤਸਵੀਰਾਂ ਸੋਸ਼ਲ ਮੀਡਿਆ 'ਤੇ ਸਾਹਮਣੇ ਆ ਚੁੱਕੀਆਂ ਹਨ। ਫਿਲਮ ਵਿਚ ਉਹ ਪ੍ਰਿਯੰਕਾ ਚੋਪੜਾ ਅਤੇ ਦਿਸ਼ਾ ਪਟਾਨੀ ਨਾਲ ਨਜ਼ਰ ਆਉਣਗੇ।