FacebookTwitterg+Mail

ਸਲਮਾਨ ਦਾ ਪਿੱਛਾ ਨਹੀਂ ਛੱਡ ਰਿਹਾ 'ਹਿਟ ਐਂਡ ਰਨ ਕੇਸ', 'ਕੀਕੀ ਚੈਲੇਂਜ' ਰਾਹੀਂ ਮੁੜ ਉੱਡਿਆ ਮਖੌਲ

salman khan
07 August, 2018 03:44:17 PM

ਮੁੰਬਈ (ਬਿਊਰੋ)— ਸਲਮਾਨ ਖਾਨ ਬਾਲੀਵੁੱਡ ਦੇ ਚਰਚਿਤ ਸਿਤਾਰਿਆਂ 'ਚੋਂ ਇਕ ਹਨ, ਜਿਸ ਵਜ੍ਹਾ ਕਰਕੇ 2002 ਦੇ 'ਹਿਟ ਐਂਡ ਰਨ' ਮਾਮਲੇ ਨੂੰ ਲੈ ਕੇ ਉਨ੍ਹਾਂ 'ਤੇ ਕਈ ਤਰ੍ਹਾਂ ਦੇ ਮੀਮ ਬਣਦੇ ਰਹਿੰਦੇ ਹਨ ਅਤੇ ਸੋਸ਼ਲ ਮੀਡੀਆ 'ਤੇ ਧੂਮ ਮਚਦੀ ਰਹਿੰਦੀ ਹੈ। ਇਨ੍ਹੀਂ-ਦਿਨੀਂ ਸੋਸ਼ਲ ਮੀਡੀਆ 'ਤੇ 'ਕਿਕੀ ਚੈਲੇਂਜ' ਦਾ ਬੋਲਬਾਲਾ ਹੈ। ਇਹ ਇਕ ਅਜਿਹਾ ਚੈਲੇਂਜ ਹੈ, ਜਿਸ 'ਚ ਵਿਅਕਤੀ ਨੂੰ ਚੱਲਦੀ ਗੱਡੀ 'ਚੋਂ ਉੱਤਰ ਕੇ ਕਿਕੀ ਗੀਤ 'ਤੇ ਡਾਂਸ ਕਰਨਾ ਪੈਂਦਾ ਹੈ। ਪੱਛਮੀ ਦੇਸ਼ਾਂ ਤੋਂ ਚੱਲਦਾ ਹੋਇਆ ਇਹ ਚੈਲੇਂਜ ਹੁਣ ਭਾਰਤ 'ਚ ਵੀ ਦਸਤਕ ਦੇ ਚੁੱਕਾ ਹੈ, ਜਿਸ ਕਾਰਨ ਪੂਰੇ ਸੋਸ਼ਲ ਮੀਡੀਆ 'ਤੇ ਅਜਿਹੀਆਂ ਵੀਡੀਓਜ਼ ਦੀ ਭਰਮਾਰ ਲੱਗੀ ਹੋਈ ਹੈ। ਉੱਥੇ ਇਸ ਵਿਚਕਾਰ ਸਲਮਾਨ ਖਾਨ ਦਾ ਕਿਕੀ ਚੈਲੇਂਜ ਮੀਮਸ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੇ ਹਨ। ਸਲਮਾਨ ਖਾਨ ਦੇ ਇਹ ਮੀਮਸ ਦੇਖ ਤੁਹਾਡਾ ਵੀ ਹਾਸਾ ਨਿਕਲ ਜਾਵੇਗਾ।

Punjabi Bollywood Tadka

ਇਸੇ ਸਾਲ ਮਾਰਚ ਦੇ ਮਹੀਨੇ ਜਦੋਂ ਮਸ਼ਹੂਰ ਗਾਇਕ ਉਦਿਤ ਨਾਰਾਇਣ ਦੇ ਬੇਟੇ ਆਦਿਤਿਆ ਨਾਰਾਇਣ ਨੇ ਆਪਣੀ ਕਾਰ ਨਾਲ ਇਕ ਆਟੋ ਰਿਕਸ਼ਾ ਨੂੰ ਟੱਕਰ ਮਾਰੀ ਸੀ, ਉਸ ਸਮੇਂ ਵੀ ਸਲਮਾਨ ਖਾਨ ਨੂੰ ਟਰੋਲ ਕੀਤਾ ਗਿਆ ਸੀ। ਸਲਮਾਨ ਖਾਨ ਬਾਲੀਵੁੱਡ ਦੇ ਸਭ ਤੋਂ ਰੁੱਝੇ ਸਿਤਾਰਿਆਂ 'ਚੋਂ ਇਕ ਹੈ। ਉੱਥੇ ਉਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਸਲਮਾਨ ਅੱਜਕਲ ਫਿਲਮ 'ਭਾਰਤ' ਦੀ ਸ਼ੂਟਿੰਗ ਕਰ ਰਹੇ ਹਨ। ਇਸ ਦੇ ਨਾਲ ਹੀ ਸਲਮਾਨ ਬਹੁਤ ਜਲਦ 'ਦਬੰਗ 3' ਦੀ ਸ਼ੂਟਿੰਗ ਵੀ ਸ਼ੁਰੂ ਕਰਨ ਵਾਲੇ ਹਨ। ਸਲਮਾਨ ਖਾਨ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਹ ਅਗਲੇ 3 ਸਾਲਾਂ 'ਚ 7 ਫਿਲਮਾਂ ਕਰਨ ਵਾਲੇ ਹਨ, ਜਿਸ ਕਾਰਨ ਉਨ੍ਹਾਂ ਦਾ ਸ਼ੈਡਿਊਲ ਬੇਹੱਦ ਟਾਈਟ ਹੈ।

Punjabi Bollywood Tadka


Tags: Salman Khan Memes Hit And Run CaseKiki ChallengeAditya Narayan

Edited By

Chanda Verma

Chanda Verma is News Editor at Jagbani.