FacebookTwitterg+Mail

ਫਿਲਮ 'ਭਾਰਤ' ਬਾਰੇ ਪੁੱਛੇ ਗਏ ਸਵਾਲ 'ਤੇ ਨਾਰਾਜ਼ ਹੋਏ ਸਲਮਾਨ ਖਾਨ

salman khan
08 August, 2018 08:54:48 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ 'ਭਾਰਤ' ਬਾਰੇ ਪੁੱਛੇ ਜਾਣ ਵਾਲੇ ਸਵਾਲ ਤੋਂ ਨਾਰਾਜ਼ ਹੋ ਗਏ। ਸਲਮਾਨ ਖਾਨ ਆਪਣੇ ਬੈਨਰ ਹੇਠਾਂ ਬਣੀ ਫਿਲਮ 'ਲਵਰਾਤਰੀ' ਦੇ ਟ੍ਰੇਲਰ 'ਤੇ ਫਿਲਮ 'ਭਾਰਤ' ਵਿਚ ਪ੍ਰਿਯੰਕਾ ਚੋਪੜਾ ਦੇ ਵਾਕਆਉਟ ਕਰਨ ਅਤੇ ਫਿਲਮ ਬਾਰੇ ਪੁੱਛੇ ਜਾਣ ਵਾਲੇ ਸਵਾਲ ਤੋਂ ਨਾਰਾਜ਼ ਹੋ ਗਏ। ਸਲਮਾਨ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਪਿਛਲੇ ਕੁਝ ਦਿਨਾਂ ਤੋਂ ਅਖਬਾਰ ਨਹੀਂ ਪੜ੍ਹ ਰਿਹਾ ਹਾਂ ਕਿਉਂਕਿ ਮੈਂ 'ਲਵਰਾਤਰੀ' ਦੇ ਕੰਮ ਵਿਚ ਰੁੱਝਾ ਹੋਇਆ ਸੀ। ਇਕ ਵਾਰ ਮੈਂ ਇਸ ਨੂੰ ਪੜ੍ਹ ਕੇ ਸਮਝ ਲਵਾਂ ਫਿਰ ਮੈਂ ਕਾਲ ਕਰਕੇ ਤੁਹਾਨੂੰ ਇਸ ਬਾਰੇ ਜਵਾਬ ਦੇਵਾਂਗਾ।


Tags: Salman KhanPriyanka ChopraBharatNick JonasAli Abbas ZafarSalim Khan

Edited By

Sunita

Sunita is News Editor at Jagbani.