FacebookTwitterg+Mail

ਫਿਲਮਾਂ ਤੋਂ ਬਾਅਦ ਹੁਣ ਵੈੱਬ ਸੀਰੀਜ਼ 'ਚ ਸਲਮਾਨ ਖਾਨ ਜਮਾਉਣਗੇ ਆਪਣੀ ਧਾਕ

salman khan
08 August, 2018 10:05:17 AM

ਮੁੰਬਈ (ਬਿਊਰੋ)— ਬਾਲੀਵੁੱਡ ਤੇ ਟੀ. ਵੀ. 'ਤੇ ਰਾਜ ਕਰਨ ਤੋਂ ਬਾਅਦ ਸਲਮਾਨ ਖਾਨ ਹੁਣ ਡਿਜ਼ੀਟਲ ਦੁਨੀਆ 'ਚ ਵੀ ਆਪਣੀ ਧਾਕ ਜਮਾਉਣ ਦੀ ਪੂਰੀ ਤਿਆਰੀ ਕਰ ਚੁੱਕੇ ਹਨ। ਜੀ ਹਾਂ ਖਬਰ ਹੈ ਕਿ ਸਲਮਾਨ ਖਾਨ ਜਲਦੀ ਹੀ ਵੈੱਬ ਸੀਰੀਜ਼ 'ਚ ਵੀ ਨਜ਼ਰ ਆਉਣਗੇ। ਇਸ ਲਈ ਭਾਈਜਾਨ ਦੀ ਟੀਮ ਸਟਾਰ ਪਲੱਸ ਤੇ ਸੋਨੀ ਟੀ. ਵੀ. ਨਾਲ ਗੱਲਬਾਤ ਕਰ ਰਹੀ ਹੈ।

Punjabi Bollywood Tadka

ਇਹ ਸੀਰੀਜ਼ ਥ੍ਰਿਲਰ ਵੈੱਬ-ਸੀਰੀਜ਼ ਹੋਵੇਗੀ, ਜਿਸ 'ਚ ਸਲਮਾਨ ਨਾਲ ਜਾਵੇਦ ਜਾਫਰੀ ਤੇ ਮਨੀਸ਼ਾ ਕੋਇਰਾਲਾ ਵੀ ਨਜ਼ਰ ਆਉਣਗੇ। ਚੈਨਲ ਸਲਮਾਨ ਨੂੰ ਵੈੱਬ ਸੀਰੀਜ਼ 'ਚ ਦਿਖਾਉਣਾ ਚਾਹੁੰਦੇ ਹਨ, ਜਿਸ 'ਤੇ ਗੱਲ ਚੱਲ ਰਹੀ ਹੈ। ਦਰਸ਼ਕਾਂ ਦੇ ਹਾਲ ਹੀ 'ਚ ਡਿਜ਼ੀਟਲ ਵੱਲ ਝੁਕਾਅ ਨੂੰ ਦੇਖ ਕੇ ਸਲਮਾਨ ਨੇ ਇਸ ਲਈ ਹਾਮੀ ਵੀ ਭਰ ਦਿੱਤੀ ਹੈ।

Punjabi Bollywood Tadka

ਫਿਲਹਾਲ ਸਲਮਾਨ ਆਪਣੀ ਫਿਲਮ 'ਭਾਰਤ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਦੇ ਅਗਲੇ ਸ਼ੈਡਿਊਲ ਦੀ ਸ਼ੂਟਿੰਗ ਲਈ ਟੀਮ ਮਾਲਟਾ ਲਈ ਰਵਾਨਾ ਹੋ ਗਈ ਹੈ। ਇਸ ਫਿਲਮ 'ਚ ਇਕ ਵਾਰ ਫਿਰ ਕੈਟਰੀਨਾ-ਸਲਮਾਨ ਦੀ ਜੋੜੀ ਨਜ਼ਰ ਆਵੇਗੀ। ਫਿਲਮ ਨੂੰ ਅਲੀ ਅੱਬਾਸ ਨੇ ਡਾਇਰੈਕਟ ਕੀਤਾ ਹੈ, ਜੋ 2019 'ਚ ਈਦ ਮੌਕੇ ਰਿਲੀਜ਼ ਹੋਵੇਗੀ।

Punjabi Bollywood Tadka


Tags: Salman KhanWeb SeriesManisha KoiralaJaved Jaffrey

Edited By

Chanda Verma

Chanda Verma is News Editor at Jagbani.