FacebookTwitterg+Mail

ਕਾਰਡ ਛਪਣ ਮਗਰੋਂ ਵੀ ਕਿਉਂ ਨਾ ਨਹੀਂ ਹੋਇਆ ਸਲਮਾਨ ਦਾ ਵਿਆਹ?

salman khan
16 August, 2018 09:15:02 AM

ਮੁੰਬਈ(ਬਿਊਰੋ)— ਹਾਲ ਹੀ 'ਚ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਗੇਮ ਸ਼ੋਅ 'ਦਸ ਕਾ ਦਮ' ਦੇ ਫੋਰਮੈਟ 'ਚ ਬਦਲਾਅ ਕੀਤਾ ਗਿਆ ਸੀ। ਇਸ ਤੋਂ ਬਾਅਦ ਹੀ ਲੋਕਾਂ ਦੀ ਦਿਲਚਸਪੀ ਇਸ ਸੀਰੀਅਲ 'ਚ ਵਧੀ ਹੈ। ਸ਼ੋਅ ਨੇ ਹੁਣ ਟਾਪ 20 ਦੀ ਲਿਸਟ 'ਚ ਆਪਣਾ ਨਾਂ ਸ਼ਾਮਲ ਕਰ ਲਿਆ ਹੈ। ਕੁਝ ਦੇਰ ਪਹਿਲਾਂ ਹੀ ਸ਼ੋਅ ਦਾ ਨਵਾਂ ਪ੍ਰੋਮੋ ਆਇਆ ਹੈ, ਜਿਸ 'ਚ 'ਹੈਪੀ ਫਿਰ ਭਾਗ ਜਾਏਗੀ' ਦੀ ਕਾਸਟ ਨਜ਼ਰ ਆ ਰਹੀ ਹੈ। ਇਸ ਪ੍ਰੋਮੋ 'ਚ ਸਲਮਾਨ ਖਾਨ, ਸੋਨਾਕਸ਼ੀ ਸਿਨਹਾ ਅਤੇ ਡਾਇਨਾ ਪੈਂਟੀ ਤੋਂ ਸਵਾਲ ਕਰਦੇ ਹਨ, “ਕਿੰਨੇ ਪ੍ਰਤੀਸ਼ਤ ਭਾਰਤੀਆਂ ਦੇ ਦਿਲ 'ਚ ਵਿਆਹ ਵਾਲੇ ਦਿਨ, ਵਿਆਹ ਨਾ ਕਰਨ ਦਾ ਖਿਆਲ ਆਉਂਦਾ ਹੈ।

 

ਇਸ ਸਵਾਲ ਨੂੰ ਪੁੱਛਦੇ ਹੀ ਸਲਮਾਨ ਖੁਦ ਹੀ ਹੱਸ ਪੈਂਦੇ ਹਨ ਤੇ ਕਹਿੰਦੇ ਹਨ ਕਿ ਇਹ ਸਵਾਲ ਸ਼ਾਇਦ ਮੇਰੇ ਲਈ ਹੀ ਸੀ। ਇਸ ਦੇ ਨਾਲ ਉਹ ਕਹਿੰਦੇ ਹਨ ਕਿ ਮੇਰੇ ਤਾਂ ਵਿਆਹ ਦੇ ਕਾਰਡ ਵੀ ਪ੍ਰਿੰਟ ਹੋ ਗਏ ਸਨ। ਮੈਂ ਨਹੀਂ ਸਗੋਂ ਉਸ ਨੇ ਮੈਨੂੰ ਛੱਡਿਆ ਸੀ।'' ਹੁਣ ਸਲਮਾਨ ਨੇ ਇਸ ਕਿੱਸੇ ਦਾ ਜ਼ਿਕਰ ਕਿਉਂ ਕੀਤਾ ਇਹ ਤਾਂ ਪੂਰਾ ਐਪੀਸੋਡ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ। ਗੱਲ ਕੀਤੀ ਜਾਵੇ 'ਦਸ ਕਾ ਦਮ' ਸ਼ੋਅ ਦੀ ਤਾਂ ਇਸ ਦੇ ਦੂਜੇ ਪ੍ਰੋਮੋ 'ਚ ਰਵੀਨਾ ਟੰਡਨ ਤੇ ਰੈਪਰ ਬਾਦਸ਼ਾਹ ਨਜ਼ਰ ਆ ਰਹੇ ਹਨ। ਬਾਦਸ਼ਾਹ ਤੇ ਰਵੀਨਾ ਫਿਲਮ 'ਮੋਹਰਾ' ਦੇ ਧਮਾਕੇਦਾਰ ਗੀਤ 'ਟਿੱਪ-ਟਿੱਪ ਬਰਸਾ ਪਾਨੀ' 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ, ਜਦੋਂਕਿ ਸਲਮਾਨ ਉਪਰੋਂ ਤੋਂ ਪਾਣੀ ਪਾ ਰਹੇ ਹਨ।

 

ਦੱਸਣਯੋਗ ਹੈ ਕਿ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਭਾਰਤ' ਦੀ ਸ਼ੂਟਿੰਗ ਮਾਲਟਾ 'ਚ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਸ਼ੋਅ 'ਬਿੱਗ ਬੌਸ 12' ਵੀ ਸਤੰਬਰ ਤੋਂ ਆਨ-ਏਅਰ ਹੋਣ ਵਾਲਾ ਹੈ, ਜਿਸ ਦਾ ਪਹਿਲਾ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ ਹੈ।

 


Tags: Salman KhanMarriage CardsDus Ka DumPromoVideoTwitter

Edited By

Sunita

Sunita is News Editor at Jagbani.