FacebookTwitterg+Mail

ਸਲਮਾਨ ਖਾਨ ਵਲੋਂ ਲਾਂਚ ਕੀਤੇ ਸਿਤਾਰੇ ਹੋ ਰਹੇ ਨੇ ਅਸਫਲ ਪਰ ਸੋਨਾਕਸ਼ੀ ਹੈ ਸਭ ਤੋਂ ਹਿੱਟ

salman khan
19 August, 2018 02:37:11 PM

ਮੁੰਬਈ(ਬਿਊਰੋ)— ਬਾਲੀਵੁੱਡ ਸਟਾਰ ਸਲਮਾਨ ਖਾਨ ਜਿਸ ਨਾਲ ਗੁੱਸੇ ਹੋ ਜਾਂਦੇ ਹਨ, ਉਸ ਨੂੰ ਇੰਡਸਟਰੀ 'ਚ ਕੰਮ ਮਿਲਣਾ ਮੁਸ਼ਕਿਲ ਹੋ ਜਾਂਦਾ ਹੈ। ਵੱਡੇ-ਵੱਡੇ ਸਿਤਾਰਿਆਂ ਦੇ ਬੱਚੇ ਉਨ੍ਹਾਂ ਦੀ ਹੀ ਮਦਦ ਨਾਲ ਲਾਂਚ ਹੋਣਾ ਚਾਹੁੰਦੇ ਹਨ। ਹੁਣ ਉਹ ਜ਼ਹੀਰ ਇਕਬਾਲ, ਜੀਜਾ ਆਯੁਸ਼ ਸ਼ਰਮਾ ਅਤੇ ਬਾਡੀਗਾਰਡ ਸ਼ੇਰਾ ਦੇ ਬੇਟੇ ਨੂੰ ਵੀ ਲਾਂਚ ਕਰਨ ਵਾਲੇ ਹਨ ਪਰ ਇਕ ਟਰੈਂਡ ਇਹ ਵੀ ਹੈ ਕਿ ਸਲਮਾਨ ਖਾਨ ਜਿਨ੍ਹਾਂ ਨੂੰ ਵੀ ਲਾਂਚ ਕਰਦੇ ਹਨ, ਉਨ੍ਹਾਂ 'ਚੋਂ ਜ਼ਿਆਦਾਤਰ ਸਿਤਾਰੇ ਫਲਾਪ ਹੋ ਜਾਂਦੇ ਹਨ।
Punjabi Bollywood Tadka
ਡੇਜ਼ੀ ਸ਼ਾਹ : ਬੈਕਗਰਾਊਂਡ ਡਾਂਸਰ ਸੀ, ਵੱਡਾ ਬ੍ਰੇਕ ਸਲਮਾਨ ਨੇ ਦਿੱਤਾ
ਡੇਜ਼ੀ ਸ਼ਾਹ ਬੈਕਗਰਾਊਂਡ ਡਾਂਸਰ ਸੀ, ਜੋ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਦੀ ਅਸਿਸਟੈਂਟ ਵੀ ਰਹਿ ਚੁੱਕੀ ਹੈ। ਸਾਲ 2011 'ਚ ਕੰਨ੍ਹੜ ਫਿਲਮ 'ਬਾਡੀਗਾਰਡ' 'ਚ ਬਰੇਕ ਮਿਲਿਆ ਪਰ ਸਲਮਾਨ ਨੇ ਸਾਲ 2014 'ਚ ਆਈ ਫਿਲਮ 'ਜੈ ਹੋ' ਨਾਲ ਉਸ ਨੂੰ ਬਾਲੀਵੁੱਡ 'ਚ ਲਾਂਚ ਕੀਤਾ। ਇਹ ਫਿਲਮ ਜ਼ਿਆਦਾ ਸਫਲ ਨਾ ਹੋ ਸਕੀ। ਹਾਲ ਹੀ 'ਚ ਡੇਜ਼ੀ ਸ਼ਾਹ 'ਰੇਸ 3' 'ਚ ਸਲਮਾਨ ਖਾਨ ਨਾਲ ਨਜ਼ਰ ਆਈ।

Punjabi Bollywood Tadka
ਜ਼ਰੀਨ ਖਾਨ : 'ਹਾਊਸਫੁੱਲ 2' ਤੋਂ ਬਾਅਦ ਵੱਡਾ ਸਟਾਰ ਨਾ ਮਿਲਿਆ
ਸਲਮਾਨ ਖਾਨ ਨੇ ਸਾਲ 2010 'ਚ ਆਈ ਫਿਲਮ 'ਵੀਰ' ਨਾਲ ਜ਼ਰੀਨ ਖਾਨ ਨੂੰ ਲਾਂਚ ਕੀਤਾ ਸੀ। ਇਹ ਫਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਾ ਕਰ ਸਕੀ। ਹਾਲਾਂਕਿ ਇਸ ਤੋਂ ਬਾਅਦ ਜ਼ਰੀਨ ਖਾਨ ਨੂੰ ਇੰਡਸਟਰੀ 'ਚ ਲਗਾਤਾਰ ਕੰਮ ਮਿਲਦਾ ਗਿਆ। ਉਸ ਨੇ ਸਲਮਾਨ ਖਾਨ ਦੀ ਫਿਲਮ 'ਰੈਡੀ' 'ਚ 'ਕੈਰੇਕਟਰ ਢੀਲਾ' ਆਈਟਮ ਡਾਂਸ ਕੀਤਾ ਸੀ। 'ਹਾਊਸਫੁੱਲ 2' ਤੋਂ ਬਾਅਦ ਜ਼ਰੀਨ ਖਾਨ ਨੇ ਕਿਸੇ ਵੀ ਵੱਡੇ ਸਟਾਰ ਨਾਲ ਕੰਮ ਨਹੀਂ ਕੀਤਾ। 

Punjabi Bollywood Tadka
ਸਨੇਹਾ ਉਲਾਲ : ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਫਿਲਮ ਅਸਫਲ ਰਹੀ
ਸਨੇਹਾ ਉਲਾਲ ਨੂੰ ਸਲਮਾਨ ਖਾਨ ਨੇ ਸਾਲ 2005 'ਚ ਆਈ ਫਿਲਮ 'ਲੱਕੀ : ਨੋ ਟਾਈਮ ਫਾਰ ਲਵ' ਨਾਲ ਲਾਂਚ ਕੀਤਾ ਸੀ। ਲੁੱਕ ਕਾਰਨ ਸਨੇਹਾ ਦੀ ਤੁਲਨਾ ਐਸ਼ਵਰਿਆ ਰਾਏ ਬੱਚਨ ਨਾਲ ਵੀ ਕੀਤੀ ਗਈ ਪਰ ਬਾਲੀਵੁੱਡ 'ਚ ਸਨੇਹਾ ਨੂੰ ਸਫਲਤਾ ਨਾ ਮਿਲੀ। ਇਸ ਤੋਂ ਇਲਾਵਾ ਉਸ ਨੇ ਤੇਲਗੂ ਫਿਲਮਾਂ 'ਚ ਵੀ ਕੰਮ ਕੀਤਾ। ਸਾਲ 2015 'ਚ ਸਨੇਹਾ ਨੇ ਫਿਲਮ 'ਬੇਜ਼ੁਬਾਨ ਇਸ਼ਕ' ਨਾਲ ਬਾਲੀਵੁੱਡ 'ਚ ਵਾਪਸੀ ਕੀਤੀ ਪਰ ਇਹ ਵੀ ਫਿਲਮ ਬਾਕਸ ਆਫਿਸ 'ਤੇ ਅਸਫਲ ਰਹੀ। 

Punjabi Bollywood Tadka
ਸੂਰਜ ਪੰਚੋਲੀ-ਅਥਿਆ ਸ਼ੈੱਟੀ : ਪਹਿਲੀ ਫਿਲਮ 'ਔਸਤ' ਹੀ ਰਹੀ
ਸਲਮਾਨ ਖਾਨ ਨੇ ਆਦਿਤਿਆ ਪੰਚੋਲੀ ਦੇ ਬੇਟੇ ਸੂਰਜ ਅਤੇ ਸੁਨੀਲ ਸੈੱਟੀ ਦੀ ਧੀ ਅਥਿਆ ਸ਼ੈੱਟੀ ਨੂੰ ਆਪਣੇ ਪ੍ਰੋਡਕਸ਼ਨ ਹਾਊਸ ਦੀ ਫਿਲਮ 'ਹੀਰੋ' ਨਾਲ ਲਾਂਚ ਕੀਤਾ ਸੀ। ਅਥਿਆ ਦੀ ਦੂਜੀ ਫਿਲਮ 'ਮੁਬਾਰਕਾਂ' ਵੀ ਰਿਲੀਜ਼ ਹੋ ਚੁੱਕੀ ਹੈ, ਜਦੋਂਕਿ ਸੂਰਜ ਦੀ ਦੂਜੀ ਫਿਲਮ 'ਟਾਈਮ ਟੂ ਡਾਂਸ' ਅਜੇ ਰਿਲੀਜ਼ ਹੋਣੀ ਬਾਕੀ ਹੈ। 

Punjabi Bollywood Tadka
ਬਾਲੀਵੁੱਡ 'ਚ ਸਲਮਾਨ ਖਾਨ ਨੇ ਕਈ ਜਵਾਨ ਸੈਲੀਬ੍ਰਿਟੀਜ਼ ਨੂੰ ਮੌਕਾ ਦਿੱਤਾ ਹੈ ਪਰ ਸੋਨਾਕਸ਼ੀ ਸਿਨਹਾ ਸਭ ਤੋਂ ਹਿੱਟ
ਸਫਲਤਾ ਦੀ ਗੱਲ ਕੀਤੀ ਜਾਵੇ ਤਾਂ ਸਲਮਾਨ ਖਾਨ ਨਾਲ ਲਾਂਚ ਹੋਏ ਸਿਤਾਰਿਆਂ 'ਚੋਂ ਸਭ ਤੋਂ ਸਫਲ ਸੋਨਾਕਸ਼ੀ ਸਿਨਹਾ ਨੂੰ ਮੰਨਿਆ ਜਾਂਦਾ ਹੈ। 8 ਸਾਲ ਪਹਿਲਾਂ ਉਹ ਸਲਮਾਨ ਖਾਨ ਨਾਲ 'ਦਬੰਗ' 'ਚ ਪਹਿਲੀ ਵਾਰ ਵੱਡੇ ਪਰਦੇ 'ਤੇ ਨਜ਼ਰ ਆਈ ਸੀ ਅਤੇ ਇਹ ਫਿਲਮ ਸੁਪਰਹਿੱਟ ਰਹੀ। ਇਸ ਫਿਲਮ ਲਈ ਉਸ ਨੂੰ ਬੈਸਟ ਫੀਮੇਲ ਡੈਬਿਊ ਲਈ ਫਿਲਮਫੇਅਰ ਐਵਾਰਡ ਵੀ ਮਿਲਿਆ। ਇਸ ਤੋਂ ਇਲਾਵਾ ਸੋਨਾਕਸ਼ੀ ਅਕਸ਼ੈ ਕੁਮਾਰ, ਅਜੇ ਦੇਵਗਨ ਵਰਗੇ ਵੱਡੇ ਸਿਤਾਰਿਆਂ ਨਾਲ ਵੀ ਕੰਮ ਕਰ ਚੁੱਕੀ ਹੈ। ਹੁਣ ਉਹ ਕਰਨ ਜੌਹਰ ਦੀ 'ਕਲੰਕ' ਫਿਲਮ 'ਚ ਵੀ ਨਜ਼ਰ ਆਉਣ ਵਾਲੀ ਹੈ।

Punjabi Bollywood Tadka


Tags: Salman KhanDaisy ShahZarine KhanSneha UllalSooraj PancholiAthiya ShettySonakshi Sinha

Edited By

Sunita

Sunita is News Editor at Jagbani.