FacebookTwitterg+Mail

ਸਲਮਾਨ ਖਾਨ ਨੇ ਸ਼ਾਹਰੁਖ-ਗੌਰੀ ਨੂੰ ਦੱਸਿਆ 'ਪਾਵਰ ਕਪਲ', ਨਹੀਂ ਯਕੀਨ ਤਾਂ ਦੇਖੋ Video

salman khan
21 August, 2018 11:35:58 AM

ਮੁੰਬਈ (ਬਿਊਰੋ)— ਸ਼ਨੀਵਾਰ ਨੂੰ ਸਲਮਾਨ ਦੇ ਆਉਣ ਵਾਲੇ ਸ਼ੋਅ 'ਬਿੱਗ-ਬੌਸ 12' ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ। ਇਸ ਨਾਲ ਸ਼ੋਅ ਨੂੰ ਸਮਝਣ 'ਚ ਕਾਫੀ ਮਦਦ ਮਿਲ ਰਹੀ ਹੈ। ਹੁਣ ਇਸ ਸ਼ੋਅ ਦੇ ਪ੍ਰੋਮੋ ਦੀ ਮੇਕਿੰਗ ਵੀਡੀਓ ਸਾਹਮਣੇ ਆਈ ਹੈ। ਵੀਡੀਓ 'ਚ ਸਲਮਾਨ ਫੁੱਲ ਮੂਡ 'ਚ ਨਜ਼ਰ ਆ ਰਹੇ ਹਨ। ਇਸ ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ ਸ਼ੋਅ 'ਚ ਇਸ ਵਾਰ ਵੱਖਰੀਆਂ-ਵੱਖਰੀਆਂ ਜੋੜੀਆਂ ਨਜ਼ਰ ਆਉਣਗੀਆਂ। ਇਸ ਵਾਰ ਦਾ ਸੀਜ਼ਨ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ੇਦਾਰ ਹੋਣ ਵਾਲਾ ਹੈ। 'ਬਿੱਗ ਬੌਸ' ਸੀਜ਼ਨ 12 ਦੇ ਮੇਕਿੰਗ ਵੀਡੀਓ ਬੀਤੇ ਐਤਵਾਰ ਨੂੰ ਰਾਜ ਨਾਇਕ ਨੇ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਸਲਮਾਨ ਕਲਾਸ ਰੂਮ 'ਚ ਦਿਖਾਈ ਦੇ ਰਹੇ ਹਨ।

ਇਸ ਵੀਡੀਓ 'ਚ ਸਲਮਾਨ ਨਾਲ ਰੈਪਿਡ ਫਾਇਰ ਰਾਊਂਡ ਖੇਡਿਆ ਜਾਂਦਾ ਹੈ। ਇਸ 'ਚ ਸਲਮਾਨ ਨੂੰ ਜੋੜੀਆਂ ਬਾਰੇ ਪੁੱਛਿਆ ਗਿਆ। ਇਸੇ 'ਚ ਇਕ ਸਵਾਲ ਆਉਂਦਾ ਹੈ ਕਿ ਪਾਵਰ ਕਪਲ ਕੌਣ ਹਨ। ਇਸ ਦੇ ਜਵਾਬ 'ਚ ਸਲਮਾਨ ਸ਼ਾਹਰੁਖ ਖਾਨ ਤੇ ਗੌਰੀ ਖਾਨ ਦਾ ਨਾਂ ਲੈਂਦੇ ਹਨ। ਇੰਨਾ ਹੀ ਨਹੀਂ ਸਲਮਾਨ ਤੋਂ ਜਦੋਂ ਹਾਸਰਸ ਜੋੜੀ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਸੁਨੀਲ ਗਰੋਵਰ ਨਾਲ ਕਪਿਲ ਸ਼ਰਮਾ ਦਾ ਨਾਂ ਲੈਂਦੇ ਹਨ। ਜਦੋਂ ਬਿੱਗ ਬੌਸ ਜੋੜੀ ਦੀ ਗੱਲ ਹੁੰਦੀ ਹੈ ਤਾਂ ਉਹ ਆਪਣਾ ਤੇ ਸੰਜੇ ਦੱਤ ਦਾ ਨਾਂ ਲੈਂਦੇ ਹਨ। ਬਾਲੀਵੁੱਡ ਦੀ ਬੈਸਟ ਜੋੜੀ ਦੇ ਸਵਾਲ 'ਤੇ ਉਹ 'ਜੈ-ਵੀਰੂ' ਦਾ ਨਾਂ ਲੈਂਦੇ ਹਨ।


Tags: Bigg Boss 12Salman KhanVideoShah Rukh KhanGauri Khan

Edited By

Chanda Verma

Chanda Verma is News Editor at Jagbani.