FacebookTwitterg+Mail

ਮਾਲਟਾ 'ਚ ਇੰਝ ਹੋ ਰਹੀ 'ਭਾਰਤ' ਦੀ ਸ਼ੂਟਿੰਗ, ਸਾਹਮਣੇ ਆਈਆਂ ਤਸਵੀਰਾਂ

salman khan
21 August, 2018 04:32:56 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਭਾਰਤ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਫਿਲਹਾਲ 'ਭਾਰਤ' ਦੀ ਸ਼ੂਟਿੰਗ ਮਾਲਟਾ 'ਚ ਚੱਲ ਰਹੀ ਹੈ। ਇਸ ਦੌਰਾਨ ਸਲਮਾਨ ਅਤੇ ਬਾਕੀ ਕਰੂ ਮੈਬਰ ਖੂਬ ਮਸਤੀ ਕਰ ਰਹੇ ਹਨ।

Punjabi Bollywood Tadka
ਹਾਲ ਹੀ 'ਚ ਫਿਲਮ ਨਿਰਮਾਤਾ ਅਤੁਲ ਅਗਨੀਹੋਤਰੀ ਅਤੇ ਬਾਕੀ ਲੋਕਾਂ ਵਲੋਂ ਸ਼ੂਟਿੰਗ ਦੌਰਾਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਸ਼ੂਟਿੰਗ ਸੈੱਟ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਮਾਲਟਾ 'ਚ ਫਿਲਮ ਸੈੱਟ 'ਤੇ ਸਲਮਾਨ ਖਾਨ ਦੀ ਭੈਣ ਅਲਵੀਰਾ ਅਗਨੀਹੋਤਰੀ ਅਤੇ ਮਾਂ ਸੁਸ਼ਲੀਲਾ ਚਰਕ ਮੌਜੂਦ ਹਨ।

Punjabi Bollywood Tadka
ਦੱਸਣਯੋਗ ਹੈ ਕਿ 'ਭਾਰਤ' ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਵਲੋਂ ਕੀਤਾ ਗਿਆ, ਜਦਕਿ ਅਤੁਲ ਅਗਨੀਹੋਤਰੀ ਫਿਲਮ ਦਾ ਨਿਰਮਾਣ ਕਰ ਰਹੇ ਹਨ। ਫਿਲਮ 'ਚ ਸਲਮਾਨ ਖਾਨ, ਕੈਟਰੀਨਾ ਕੈਫ, ਦਿਸ਼ਾ ਪਟਾਨੀ, ਤੱਬੂ, ਸੁਨੀਲ ਗਰੋਵਰ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ ਈਦ ਮੌਕੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood TadkaPunjabi Bollywood Tadka

 

 

Day 19 @beingsalmankhan @bharat_thefilm @aliabbaszafar @katrinakaif #Malta #onlocation

A post shared by Atul Agnihotri (@atulreellife) on Aug 19, 2018 at 4:39am PDT


Tags: Salman Khan Bharat Malta Sunil Grover Atul Agnihotri Bollywood Actor

Edited By

Kapil Kumar

Kapil Kumar is News Editor at Jagbani.