FacebookTwitterg+Mail

ਕੀ ਅਸਲ 'ਚ ਸਲਮਾਨ ਨੇ ਕੇਰਲ ਨੂੰ ਡੋਨੇਟ ਕੀਤੇ ਹਨ 12 ਕਰੋੜ? ਜਾਵੇਦ ਜਾਫਰੀ ਨੇ ਕੀਤਾ ਖੁਲਾਸਾ

salman khan
28 August, 2018 12:46:53 PM

ਮੁੰਬਈ (ਬਿਊਰੋ)— ਕੇਰਲ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਆਮ ਲੋਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਅੱਗੇ ਆ ਰਹੇ ਹਨ। ਹਰ ਕੋਈ ਆਪਣੀ ਪਹੁੰਚ ਮੁਤਾਬਕ ਉੱਥੋਂ ਦੇ ਲੋਕਾਂ ਦੀ ਮਦਦ ਕਰ ਰਿਹਾ ਹੈ। ਇਸ ਵਿਚਕਾਰ ਪਿਛਲੇ ਦਿਨੀਂ ਸੋਸ਼ਲ ਮੀਡੀਆ ਤੋਂ ਹੁੰਦੀ ਹੋਈ ਇਕ ਖਬਰ ਸੁਰਖੀਆਂ 'ਚ ਛਾ ਗਈ ਹੈ ਕਿ ਸਲਮਾਨ ਖਾਨ ਨੇ ਕੇਰਲ ਦੇ ਲੋਕਾਂ ਲਈ 12 ਕਰੋੜ ਰੁਪਏ ਡੋਨੇਟ ਕੀਤੇ ਹਨ। ਹਾਲਾਂਕਿ ਨਾ ਹੀ ਸਲਮਾਨ ਅਤੇ ਨਾ ਹੀ ਕੇਰਲ ਦੇ ਕਿਸੇ ਸਰਕਾਰੀ ਅਧਿਕਾਰੀ ਵਲੋਂ ਉਨ੍ਹਾਂ ਦੇ 12 ਕਰੋੜ ਦਾਨ ਕਰਨ ਦੀ ਖਬਰ ਦੀ ਪੁਸ਼ਟੀ ਕੀਤੀ ਗਈ ਹੈ। ਸਾਰੇ ਇਸ ਖਬਰ ਦੀ ਸੱਚਾਈ ਜਾਣਨ ਦੀ ਕੋਸ਼ਿਸ਼ 'ਚ ਲੱਗੇ ਹੋਏ ਹੀ ਸਨ ਕਿ ਐਕਟਰ ਜਾਵੇਦ ਜਾਫਰੀ ਨੇ ਵੀ ਸਲਮਾਨ ਦੇ 12 ਕਰੋੜ ਡੋਨੇਟ ਕਰਨ ਨੂੰ ਲੈ ਕੇ ਇਕ ਟਵੀਟ ਕਰ ਦਿੱਤਾ। 

Punjabi Bollywood Tadka
ਜਾਵੇਦ ਜਾਫਰੀ ਨੇ ਆਪਣੇ ਟਵੀਟ 'ਚ ਕਿਹਾ, ''ਸੁਣਿਆ ਹੈ ਸਲਮਾਨ ਖਾਨ ਨੇ ਕੇਰਲ ਨੂੰ 12 ਕਰੋੜ ਰੁਪਏ ਦਾ ਡੋਨੇਸ਼ਨ ਦਿੱਤਾ ਹੈ। ਇਹ ਵਿਅਕਤੀ ਕੁਝ ਹੋਰ ਹੀ ਹੈ। ਕਿੰਨੀਆਂ ਦੁਆਵਾਂ ਇਸ ਦੇ ਨਾਲ ਹਨ। ਗਾਡ ਬਲੈੱਸ ਯੂ। ਲਵ ਅਤੇ ਰਿਸਪੈਕਟ।''

Punjabi Bollywood Tadka
ਇਸ ਟਵੀਟ ਤੋਂ ਬਾਅਦ ਇਕ ਵਾਰ ਫਿਰ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਕਿ ਸੱਚੀ 'ਚ ਸਲਮਾਨ ਨੇ 12 ਕਰੋੜ ਦਾ ਡੋਨੇਸ਼ਨ ਦਿੱਤਾ ਹੈ। ਹਾਲਾਂਕਿ ਜਾਵੇਦ ਜਾਫਰੀ ਨੇ ਵੀ ਆਪਣੇ ਟਵੀਟ 'ਚ ਖਬਰਾਂ ਦਾ ਹੀ ਹਵਾਲਾ ਦਿੱਤਾ ਹੈ। ਕੁਝ ਵੀ ਪੁਖਤਾ ਤੌਰ 'ਤੇ ਉਨ੍ਹਾਂ ਨੇ ਵੀ ਨਹੀਂ ਕਿਹਾ। ਆਪਣੇ ਪਹਿਲੇ ਟਵੀਟ ਦੇ ਕੁਝ ਘੰਟਿਆਂ ਬਾਅਦ ਜਾਵੇਦ ਜਾਫਰੀ ਨੇ ਇਕ ਹੋਰ ਟਵੀਟ ਕੀਤਾ ਅਤੇ ਉਨ੍ਹਾਂ ਨੇ ਕਿਹਾ, ''ਮੈਂ ਟਵੀਟ ਕੀਤਾ ਸੀ ਕਿ ਮੈਂ ਸਲਮਾਨ ਖਾਨ ਦੇ ਯੋਗਦਾਨ ਬਾਰੇ ਸੁਣਿਆ ਹੈ। ਉਨ੍ਹਾਂ ਦੇ ਟ੍ਰੈਕ ਰਿਕਾਰਡ ਨੂੰ ਦੇਖਦੇ ਹੋਏ ਇਸ ਗੱਲ ਦੀ ਬਹੁਤ ਸੰਭਾਵਨਾ ਹੈ। ਮੈਂ ਆਪਣੇ ਵਿਚਾਰ ਅਤੇ ਯਕੀਨ ਬਣਾਈ ਰਖਾਂਗਾ। ਉਸ ਸਮੇਂ ਤੱਕ ਲਈ ਮੈਂ ਆਪਣਾ ਟਵੀਟ ਵਾਪਸ ਲੈਂਦਾ ਹਾਂ, ਜਦੋਂ ਤੱਕ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਲੈਂਦਾ।''


Tags: Salman KhanJaved Jaffrey12 CroreTweetDonationKerala Flood

Edited By

Chanda Verma

Chanda Verma is News Editor at Jagbani.