FacebookTwitterg+Mail

ਇੰਦੌਰ 'ਚ ਸਲਮਾਨ ਖਾਨ ਦੇ ਜੱਦੀ ਘਰ ਪਹੁੰਚੇ ਆਯੂਸ਼ ਅਤੇ ਵਰੀਨਾ

salman khan
31 August, 2018 02:36:41 PM

ਮੁੰਬਈ (ਬਿਊਰੋ)— 'ਸਲਮਾਨ ਖਾਨ ਫਿਲਮਸ' ਦੀ ਆਉਣ ਵਾਲੀ ਫਿਲਮ 'ਲਵਰਾਤਰੀ' ਦਾ ਤੀਜਾ ਗੀਤ 'ਤੇਰਾ ਹੁਆ' ਬੀਤੇ ਦਿਨ ਰਿਲੀਜ਼ ਕੀਤਾ ਗਿਆ। ਪਹਿਲੇ 2 ਗੀਤਾਂ ਨਾਲ ਦਰਸ਼ਕਾਂ ਦੇ ਦਿਲ ਜਿੱਤਣ ਤੋਂ ਬਾਅਦ, ''ਤੇਰਾ ਹੁਆ' ਗੀਤ ਨੇ ਵੀ ਆਪਣੇ ਰੋਮਾਂਟਿਕ ਅੰਦਾਜ਼ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ।

Punjabi Bollywood Tadka

ਫਿਲਮ ਦੇ ਇਸ ਨਵੇਂ ਰੋਮਾਂਟਿਕ ਟਰੈਕ 'ਤੇਰਾ ਹੁਆ' ਨੂੰ ਆਤਿਫ ਅਸਲਮ ਨੇ ਆਪਣੀ ਸੁਰਮਈ ਆਵਾਜ਼ ਨਾਲ ਨਵਾਜ਼ਿਆ ਹੈ। ਇਸ ਦਾ ਮਿਊਜ਼ਿਕ ਤਨਿਸ਼ਕ ਬਾਗਚੀ ਨੇ ਦਿੱਤਾ ਹੈ, ਜਦਕਿ ਗੀਤ ਦੇ ਬੋਲ ਮਨੋਜ ਮੁੰਤਸ਼ਿਰ ਅਤੇ ਅਰਾਫਾਤ ਮਹਿਮੂਦ ਦੀ ਹੈ। ਗੀਤ ਨੂੰ ਗੁਜਰਾਤ ਦੀ ਪਿੱਠਭੂਮੀ 'ਤੇ ਫਿਲਮਾਇਆ ਗਿਆ ਹੈ। ਇਸ ਪੂਰੇ ਗੀਤ 'ਚ ਆਊਸ਼ ਅਦਾਕਾਰਾ ਵਰੀਨਾ ਨੂੰ ਵਡੋਦਰਾ ਦੀ ਸੈਰ ਕਰਾਉਂਦੇ ਹਨ।Punjabi Bollywood Tadka

ਦਿਲਚਸਪ ਗੱਲ ਹੈ ਕਿ ਇੰਦੌਰ ਸਲਮਾਨ ਖਾਨ ਦਾ ਹੋਮ ਟਾਊਨ ਹੈ, ਜਿੱਥੇ ਉਨ੍ਹਾਂ ਦਾ ਇਕ ਜੱਦੀ ਘਰ ਵੀ ਹੈ। ਅਜਿਹੇ 'ਚ ਇੰਦੌਰ 'ਚ ਫਿਲਮ ਦੇ ਤੀਜੇ ਗੀਤ ਦੇ ਲਾਂਚ ਦੌਰਾਨ ਆਯੂਸ਼-ਵਰੀਨਾ ਨੇ ਖਾਨ ਪਰਿਵਾਰ ਨੂੰ ਜੱਦੀ ਘਰ ਦਾ ਵੀ ਦੌਰਾ ਕੀਤਾ। Punjabi Bollywood Tadka

'ਤੇਰਾ ਹੁਆ' ਨੂੰ ਇੰਦੌਰ ਦੇ ਐੱਨ. ਆਈ. ਐੱਫ. ਡੀ. ਕਾਲਜ 'ਚ ਵਿਦਿਆਰਥੀਆਂ ਦੇ ਗਰਮਜੋਸ਼ੀ ਮਾਹੌਲ ਵਿਚਕਾਰ ਲਾਂਚ ਕੀਤਾ ਗਿਆ, ਜਿਸ ਤੋਂ ਬਾਅਦ ਆਯੂਸ਼ ਅਤੇ ਵਰੀਨਾ ਨੇ ਇੰਦੌਰ ਦੇ ਲਜ਼ੀਜ਼ ਜ਼ਾਇਕੇ ਦਾ ਵੀ ਲੁਤਫ ਉਠਾਇਆ।

Punjabi Bollywood Tadka

'ਲਵਰਾਤਰੀ' ਨੀਰੇਨ ਭੱਟ ਵਲੋਂ ਲਿਖੀ ਗਈ ਹੈ, ਜੋ ਇਕ ਪ੍ਰਸਿੱਧ ਗੁਜਰਾਤੀ ਲੇਖਕ ਅਤੇ ਪਟਕਥਾ ਲੇਖਕ ਹਨ। 'ਸਲਮਾਨ ਖਾਨ ਫਿਲਮਸ' ਬੈਨਰ ਹੇਠ ਬਣੀ ਇਹ ਫਿਲਮ 5 ਅਕਤੂਬਰ, 2018 ਨੂੰ ਨਜ਼ਦੀਕੀ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।​​​​​​​​​​​​​​

​​​​​​​Punjabi Bollywood Tadka


Tags: Salman KhanIndoreTera HuaLoveratriAayush SharmaWarina HussainAtif AslamTanishk Bagchi

Edited By

Chanda Verma

Chanda Verma is News Editor at Jagbani.