FacebookTwitterg+Mail

ਦੋਸਤ ਨੇ ਸਲਮਾਨ ਨੂੰ ਨੈਸ਼ਨਲ ਟੀ. ਵੀ. 'ਤੇ ਬਿਨਾਂ ਵਿਆਹ ਕਰਵਾਏ ਬੱਚੇ ਪੈਦਾ ਕਰਨ ਦੀ ਦਿੱਤੀ ਸਲਾਹ

salman khan
01 September, 2018 09:58:58 AM

ਮੁੰਬਈ (ਬਿਊਰੋ)— ਸਲਮਾਨ ਖਾਨ ਬਾਲੀਵੁੱਡ ਇੰਡਸਟਰੀ ਦੇ ਮੋਸਟ ਐਲੀਜ਼ਿਬਲ ਬੈਚੁਲਰ ਹਨ। ਉਹ ਜਿੱਥੇ ਵੀ ਜਾਂਦੇ ਹਨ, ਲੋਕਾਂ ਦਾ ਸਭ ਤੋਂ ਪਹਿਲਾਂ ਸਵਾਲ ਹੁੰਦਾ ਹੈ ਕਿ ਉਹ ਵਿਆਹ ਕਦੋਂ ਕਰਨਗੇ। ਇਸ ਗੱਲ 'ਤੇ ਸਲਮਾਨ ਨੇ ਅੱਜਕਲ ਜਵਾਬ ਦੇਣਾ ਵੀ ਬੰਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਸਲਮਾਨ ਖੁਲਾਸਾ ਕਰ ਚੁੱਕੇ ਹਨ ਕਿ ਉਨ੍ਹਾਂ ਦੇ ਵਿਆਹ ਦੇ ਤਾਂ ਕਾਰਡ ਵੀ ਛੱਪ ਚੁੱਕੇ ਸਨ ਪਰ ਕਿਸੇ ਕਾਰਨ ਵਿਆਹ ਹੋ ਨਾ ਸਕਿਆ। ਸਲਮਾਨ ਦੇ ਵਿਆਹ ਦੀ ਗੁੱਥੀ ਹਰ ਕੋਈ ਸੁਲਝਾਉਣਾ ਚਾਹੁੰਦਾ ਹੈ। ਅਜਿਹੇ 'ਚ ਹੁਣ ਸਲਮਾਨ ਨੂੰ ਉਨ੍ਹਾਂ ਦੀ ਦੋਸਤ ਤੇ ਬਾਲੀਵੁੱਡ ਅਦਾਕਾਰਾ ਨੇ ਅਜੀਬੋ-ਗਰੀਬ ਸਲਾਹ ਦੇ ਦਿੱਤੀ ਹੈ। ਸਿਰਫ ਇਹੀ ਨਹੀਂ ਸਲਮਾਨ ਨੂੰ ਇਹ ਸਲਾਹ ਨੈਸ਼ਨਲ ਟੀ. ਵੀ. 'ਤੇ ਦਿੱਤੀ ਗਈ ਹੈ। ਸਲਮਾਨ ਇਨ੍ਹੀਂ ਦਿਨੀਂ ਆਪਣੇ ਟੀ. ਵੀ. ਸ਼ੋਅ 'ਦਸ ਕਾ ਦਮ' ਨੂੰ ਲੈ ਕੇ ਸੁਰਖੀਆਂ 'ਚ ਛਾਏ ਹੋਏ ਸਨ ਅਤੇ ਸ਼ੋਅ ਜਲਦੀ ਹੀ ਆਫ-ਏਅਰ ਹੋਣ ਵਾਲਾ ਹੈ।

ਅਜਿਹੇ 'ਚ ਸ਼ੋਅ ਦੇ ਫਿਨਾਲੇ ਦੀਆਂ ਤਿਆਰੀਆਂ ਹੋ ਰਹੀਆਂ ਹਨ। ਇਸ ਸ਼ੋਅ ਦੀ ਇਕ ਬੇਹੱਦ ਦਿਲਚਸਪ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਐਪੀਸੋਡ 'ਚ ਇਕ ਵਾਰ ਫਿਰ 'ਕਰਨ-ਅਰਜੁਨ' ਨਜ਼ਰ ਆਉਣਗੇ। ਜੀ ਹਾਂ, ਫਿਨਾਲੇ 'ਚ ਸਲਮਾਨ ਨਾਲ ਸਾਹਰੁਖ ਅਤੇ ਰਾਣੀ ਮੁਖਰਜੀ ਦਿਖਾਈ ਦੇਣਗੇ। 'ਦਸ ਕਾ ਦਮ' ਸ਼ੋਅ ਦਾ ਪ੍ਰੋਮੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਰਾਣੀ ਮੁਖਰਜੀ, ਸਲਮਾਨ ਨੂੰ ਵਿਆਹ ਛੱਡ ਬੱਚੇ ਪੈਦਾ ਕਰਨ ਦੀ ਸਲਾਹ ਦੇ ਰਹੀ ਹੈ। ਇਸ ਸ਼ੋਅ 'ਚ ਇਨ੍ਹਾਂ ਤਿੰਨਾਂ ਨਾਲ ਕਾਮੇਡੀਅਨ ਸੁਨੀਲ ਗਰੋਵਰ ਵੀ ਨਜ਼ਰ ਆਉਣਗੇ। ਸੁਨੀਲ ਸ਼ੋਅ 'ਚ ਅਮਿਤਾਭ ਬੱਚਨ ਦੇ ਗੈਟਅੱਪ 'ਚ ਨਜ਼ਰ ਆਉਣਗੇ।

 


Tags: Salman Khan10 Ka DumRani MukerjiShahrukh KhanVideo

Edited By

Chanda Verma

Chanda Verma is News Editor at Jagbani.