FacebookTwitterg+Mail

ਗੋਆ 'ਚ ਈਵੈਂਟ ਦੌਰਾਨ ਸਲਮਾਨ ਨੇ 'ਬਿੱਗ ਬੌਸ' ਨੂੰ ਲੈ ਕੇ ਕੀਤੇ ਕਈ ਖੁਲਾਸੇ

salman khan
04 September, 2018 07:07:58 PM

ਮੁੰਬਈ (ਬਿਊਰੋ)— ਭਾਰਤ 'ਚ ਸਭ ਤੋਂ ਜ਼ਿਆਦਾ ਦਿਲਚਸਪ, ਵਿਵਾਦਿਤ ਅਤੇ ਲੋਕਪ੍ਰਿਯ ਰਿਐਲਿਟੀ ਸ਼ੋਅ 'ਬਿੱਗ ਬੌਸ 12' ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਸ ਮਹੀਨੇ 16 ਸਤੰਬਰ ਤੋਂ ਟੀ. ਵੀ. 'ਤੇ ਸ਼ੋਅ ਦੇ ਗ੍ਰੈਂਡ ਪ੍ਰੀਮੀਅਰ ਤੋਂ ਪਹਿਲਾਂ ਗੋਆ 'ਚ ਇਕ ਗ੍ਰੈਂਡ ਲਾਂਚ ਦੇਖਣ ਨੂੰ ਮਿਲੀ। ਇਸ ਦੌਰਾਨ ਸਲਮਾਨ ਨੇ ਸ਼ੋਅ, ਮੁਕਾਬਲੇਬਾਜ਼ਾਂ ਅਤੇ ਆਪਣੇ ਜੀਵਨ ਨਾਲ ਜੁੜੇ ਕਈ ਖੁਲਾਸੇ ਕੀਤੇ। ਕਲਰਸ 'ਤੇ 16 ਸਤੰਬਰ ਦੀ ਰਾਤ 10:30 ਵਜੇ ਸ਼ੋਅ ਦਾ ਪ੍ਰੀਮੀਅਰ ਹੋਵੇਗਾ। ਹਰ ਰੋਜ਼ ਰਾਤ 9 ਵਜੇ ਸ਼ੋਅ ਦਾ ਟੈਲੀਕਾਸਟ ਹੋਵੇਗਾ, ਸ਼ਨੀਵਾਰ ਅਤੇ ਐਤਵਾਰ ਦੀ ਰਾਤ ਸਾਢੇ 10 ਵਜੇ ਸਪੈਸ਼ਲ ਸ਼ੋਅ ਹੋਣਗੇ, ਜਿਸ 'ਚ ਸਲਮਾਨ ਖਾਨ ਨਜ਼ਰ ਆਉਣਗੇ।

Punjabi Bollywood Tadka
'ਬਿੱਗ ਬੌਸ' ਦੇ ਇਸ ਸੀਜ਼ਨ 'ਚ ਬਾਲੀਵੁੱਡ ਅਤੇ ਛੋਟੇ ਪਰਦੇ ਦੀਆਂ ਜੋੜੀਆਂ ਨਜ਼ਰ ਆਉਣਗੀਆਂ। 6 ਜੋੜੀਆਂ ਯਾਨੀ 12 ਮੁਕਾਬਲੇਬਾਜ਼ ਹੋਣਗੇ। ਲਾਂਚ ਈਵੈਂਟ ਦੌਰਾਨ ਸਲਮਾਨ ਨੇ ਇਸ ਸੀਜ਼ਨ ਦੀ ਪਹਿਲੀ ਸੈਲੀਬ੍ਰਿਟੀ ਜੋੜੀ ਨਾਲ ਮਿਲਵਾਇਆ। ਇਹ ਜੋੜੀ ਕੋਈ ਹੋਰ ਨਹੀਂ ਮਸ਼ਹਰੂ ਕਾਮੇਡੀਅਨ ਭਾਰਤ ਸਿੰਘ ਅਤੇ ਹਰਸ਼ ਲਿੰਬਾਚੀਆ ਦੀ ਹੈ। ਕੁਝ ਮਹੀਨੇ ਪਹਿਲਾਂ ਇਸ ਜੋੜੀ ਨੇ ਵਿਆਹ ਕਰਵਾਇਆ ਸੀ। ਲਾਂਚ ਈਵੈਂਟ ਮੌਕੇ ਸਲਮਾਨ ਨੇ ਫਨ ਗੇਮ ਨਾਲ ਪਰਫਾਰਮ ਕਰਦੇ ਨਜ਼ਰ ਆਏ।

Punjabi Bollywood Tadka
ਇਸ ਵਾਰ ਘਰ 'ਚ ਕੁੱਲ ਮਿਲਾ ਕੇ 21 ਲੋਕ ਐਂਟਰੀ ਕਰਨਗੇ। ਸ਼ੋਅ 'ਚ ਕੁਝ ਬਦਲਾਅ ਕਰਨ ਤੋਂ ਬਾਅਦ ਸਿਰਫ ਕਾਮਨਰਜ਼ ਹੀ ਜੋੜੀਆਂ ਦੇ ਰੂਪ 'ਚ ਆਉਣਗੇ। ਉੱਥੇ ਹੀ ਸੈਲੀਬ੍ਰਿਟੀ ਮੁਕਾਬਲੇਬਾਜ਼ ਇਸ ਵਾਰ ਇਕੱਠੇ ਹੀ ਘਰ 'ਚ ਐਂਟਰੀ ਕਰਨਗੇ। 5 ਕਾਮਨਰਜ਼ ਜੋੜੀਆਂ ਨਾਲ 5 ਸਿੰਗਲ ਕਾਮਨਰਜ਼ ਘਰ 'ਚ ਆਉਣਗੇ। ਕਾਮਨਰਜ਼ ਦੀ ਜੋੜੀ ਸੈਲੀਬ੍ਰਿਟੀ ਨਾਲ ਬਣਾਈ ਜਾਵੇਗੀ। ਸੂਤਰਾਂ ਮਤਾਬਕ ਇਸ ਵਾਰ ਸ਼ੋਅ ਦੇ ਹੋਸਟ ਸਲਮਾਨ ਖਾਨ ਨੂੰ ਸਪੈਸ਼ਲ ਪਾਵਰ ਮਿਲੇਗੀ। ਸਲਮਾਨ ਆਪਣੇ ਮੁਤਾਬਕ ਕਿਸੇ ਵੀ ਮੁਕਾਬਲੇਬਾਜ਼ ਨੂੰ ਬਾਹਰ ਹੋਣ ਤੋਂ ਬਚਾ ਸਕਦੇ ਹਨ। ਸੱਸ-ਨੂੰਹ, ਭਰਾ-ਭੈਣ, ਜੁੜਵ ਭੈਣ-ਭਰਾ, ਮੰਨੇ-ਪ੍ਰਮੰਨੇ ਟੀ. ਵੀ. ਅਤੇ ਫਿਲਮੀ ਸਟਾਰਜ਼ ਸਮੇਤ ਕੁੱਲ 12 ਲੋਕ ਇਸ ਵਾਰ ਘਰ 'ਚ ਐਂਟਰੀ ਲੈਣਗੇ।

Punjabi Bollywood Tadka


Tags: Salman Khan Contestant Bharti Singh Goa Bigg Boss 12 Bollywood Actor

Edited By

Kapil Kumar

Kapil Kumar is News Editor at Jagbani.