FacebookTwitterg+Mail

ਫਰਸ਼ 'ਤੇ ਲੇਟ ਕੇ ਮਾਸਟਰ ਸਲਮਾਨ ਨੇ ਭਾਣਜੇ ਆਹਿਲ ਨੂੰ ਸਿਖਾਈ ਪੇਂਟਿੰਗ, ਵੀਡੀਓ ਆਈ ਸਾਹਮਣੇ

salman khan
10 September, 2018 04:38:09 PM

ਮੁੰਬਈ (ਬਿਊਰੋ)— ਇਹ ਤਾਂ ਸਾਰੇ ਜਾਣਦੇ ਹਨ ਕਿ ਸਲਮਾਨ ਖਾਨ ਆਪਣੇ ਭਾਣਜੇ ਆਹਿਲ ਨੂੰ ਕਿੰਨਾ ਪਿਆਰ ਕਰਦੇ ਹਨ। ਇਨ੍ਹ੍ਰਾਂ ਦੋਹਾਂ ਦੀ ਮੌਜ-ਮਸਤੀ ਦੀ ਵੀਡੀਓ ਆਏ ਦਿਨ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਰਹਿੰਦੀ ਹੈ, ਜਿਸ ਨੂੰ ਪ੍ਰਸ਼ੰਸਕ ਵੀ ਕਾਫੀ ਪਸੰਦ ਕਰਦੇ ਹਨ। ਹੁਣ ਇਕ ਵਾਰ ਫਿਰ ਮਾਮੇ-ਭਾਣਜੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜੇਕਰ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਸਲਮਾਨ ਦਾ ਭਾਣਜਾ ਆਹਿਲ ਪੇਂਟਿੰਗ ਕਰ ਰਿਹਾ ਹੈ। ਉਂਝ ਤੁਹਾਨੂੰ ਦੱਸ ਦੇਈਏ ਕਿ ਸਲਮਾਨ ਨੂੰ ਵੀ ਪੇਟਿੰਗ ਕਰਨੀ ਬੇਹੱਦ ਪਸੰਦ ਹੈ। ਸਲਮਾਨ ਅਕਸਰ ਆਪਣੇ ਕੰਮ ਤੋਂ ਬ੍ਰੇਕ ਲੈ ਕੇ ਫਾਰਮ ਹਾਊਸ 'ਤੇ ਜਾ ਕੇ ਪੇਂਟਿੰਗ ਕਰਦੇ ਹਨ। ਇਸ ਵੀਡੀਓ 'ਚ ਆਹਿਲ ਨੂੰ ਪੇਂਟਿੰਗ ਸਿਖਾਉਣ ਲਈ ਸਲਮਾਨ ਫਰਸ਼ 'ਤੇ ਲੇਟ ਕੇ ਇਸ਼ਾਰੇ ਕਰ ਰਹੇ ਹਨ, ਜਦਕਿ ਆਹਿਲ ਕਾਫੀ ਸੋਚ ਸਮਝ ਕੇ ਆਪਣੀ ਪੇਂਟਿੰਗ 'ਚ ਕਲਰ ਕਰ ਰਹੇ ਹਨ।

ਆਹਿਲ-ਸਲਮਾਨ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅਰਪਿਤਾ ਨੇ ਸ਼ੇਅਰ ਕੀਤੀ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਅਰਪਿਤਾ ਨੇ ਕੈਪਸ਼ਨ 'ਚ ਲਿਖਿਆ, ''ਆਹਿਲ ਦੀ ਪਹਿਲੀ ਪੇਂਟਿੰਗ ਉਸ ਦੇ ਮਾਮਾ ਸਲਮਾਨ ਨਾਲ।'' ਸਲਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਸਮੇਂ ਅਲੀ ਅੱਬਾਸ ਦੀ ਫਿਲਮ 'ਭਾਰਤ' ਦੀ ਸ਼ੂਟਿੰਗ ਕਰ ਰਹੇ ਹਨ। ਹਾਲ ਹੀ 'ਚ ਸਲਮਾਨ ਨੇ ਆਪਣੇ ਸ਼ੋਅ 'ਬਿੱਗ ਬੌਸ 12' ਨੂੰ ਲਾਂਚ ਕੀਤਾ ਹੈ। ਇਹ ਸ਼ੋਅ 16 ਸਤੰਬਰ ਤੋਂ ਰਾਤ 9 ਵਜੇ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੇ ਹਰ ਐਪੀਸੋਡ ਲਈ ਸਲਮਾਨ ਇਸ ਵਾਰ 14 ਕਰੋੜ ਫੀਸ ਲੈ ਰਹੇ ਹਨ।


Tags: Salman KhanPaintingNephew Ahil SharmaVideo Arpita Khan Sharma

Edited By

Chanda Verma

Chanda Verma is News Editor at Jagbani.