FacebookTwitterg+Mail

'ਲਵਰਾਤਰੀ' ਹੁਣ ਬਣ ਗਈ ਹੈ 'ਲਵਯਾਤਰੀ'

salman khan
19 September, 2018 02:24:58 PM

ਮੁੰਬਈ (ਬਿਊਰੋ)— ਸਲਮਾਨ ਖਾਨ ਦੇ ਪ੍ਰੋਡਕਸ਼ਨ ਹਾਊਸ ਹੇਠ ਬਣੀ ਫਿਲਮ 'ਲਵਰਾਤਰੀ' ਦਾ ਨਾਂ ਬਦਲ ਕੇ 'ਲਵਯਾਤਰੀ' ਰੱਖ ਦਿੱਤਾ ਗਿਆ ਹੈ। ਸਲਮਾਨ ਨੇ ਫਿਲਮ ਦੇ ਇਕ ਆਕਰਸ਼ਕ ਪੋਸਟਰ ਰਾਹੀਂ ਇਸ ਖਬਰ ਨੂੰ ਆਪਣੇ ਪ੍ਰਸ਼ੰਸਕਾਂ ਲਈ ਸ਼ੇਅਰ ਕੀਤਾ ਹੈ। ਫਿਲਮ ਦੇ ਨਵੇਂ ਪੋਸਟਰ 'ਚ ਆਯੁਸ਼ ਸ਼ਰਮਾ ਅਤੇ ਵਰੀਨਾ ਹੁਸੈਨ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ ਹੈ। ਸਲਮਾਨ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, ''This is not a spelling mistake... loveyatri love takes over...''।

ਫਿਲਮ ਨਾਲ ਜੁੜੇ ਸੂਤਰ ਮੁਤਾਬਕ ਸੈਂਸਰ ਬੋਰਡ ਨਾਲ ਜੁੜੀ ਚਿੰਤਾ ਅਤੇ ਫਿਲਮ ਦੇ ਟਾਈਟਲ ਦੇ ਪ੍ਰਤੀ ਕਰਣੀ ਸੈਨਾ ਦੀ ਸੰਵੇਦਨਸ਼ੀਲਤਾ ਨੂੰ ਧਿਆਨ 'ਚ ਰੱਖਦੇ ਹੋਏ ਨਿਰਮਾਤਾਵਾਂ ਨੇ ਫਿਲਮ ਨੂੰ 'ਲਵਯਾਤਰੀ' ਦੇ ਰੂਪ 'ਚ ਰਿਲੀਜ਼ ਕਰਨਾ ਦਾ ਫੈਸਲਾ ਕੀਤਾ ਹੈ। ਨਿਰਮਾਤਾ ਸਲਮਾਨ ਖਾਨ ਨੇ ਸੁਰੱਖਿਆ ਅਤੇ ਆਪਣੇ ਦਰਸ਼ਕਾਂ ਦੇ ਹੱਕ 'ਚ ਵਿਚਾਰ ਕਰਦੇ ਹੋਏ ਟਾਈਟਲ 'ਚ ਬਦਲਾਅ ਕਰਨ ਦਾ ਫੈਸਲਾ ਲਿਆ। ਗੁਜਰਾਤ ਦੇ ਪਿਛੋਕੜ 'ਤੇ ਅਧਾਰਤ 'ਲਵਯਾਤਰੀ' ਦੀ ਕਹਾਣੀ ਆਯੁਸ਼ ਸ਼ਰਮਾ ਅਤੇ ਵਰੀਨਾ ਹੁਸੈਨ ਦੇ ਆਲੇ-ਦੁਆਲੇ ਘੁੰਮਦੀ ਹੈ। 'ਲਵਯਾਤਰੀ' ਨਿਰੇਨ ਭੱਟ ਵਲੋਂ ਲਿਖੀ ਗਈ ਹੈ ਜੋ ਪ੍ਰਸਿੱਧ ਗੁਜਰਾਤੀ ਲੇਖਕ ਹਨ। ਅਭਿਰਾਜ ਮੀਨਾਵਾਲਾ ਨਿਰਦੇਸ਼ਿਤ ਫਿਲਮ 5 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Salman Khan Loveratri LoveYatri Aayush Sharma Warina Hussain Bollywood Actor

Edited By

Kapil Kumar

Kapil Kumar is News Editor at Jagbani.