FacebookTwitterg+Mail

ਬੱਚਿਆਂ ਵਿਚਕਾਰ ਭਾਵੁਕ ਹੋਏ ਸਲਮਾਨ, ਅੱਖਾਂ 'ਚੋਂ ਨਿਕਲੇ ਹੰਝੂ (ਵੀਡੀਓ)

salman khan
19 September, 2018 07:14:51 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦਾ ਸ਼ੈਡਿਊਲ ਕਾਫੀ ਬਿਜ਼ੀ ਚੱਲ ਰਿਹਾ ਹੈ। ਇਕ ਪਾਸੇ ਜਿੱਥੇ ਉਹ ਆਪਣੇ ਰਿਐਲਿਟੀ ਸ਼ੋਅ 'ਬਿੱਗ ਬੌਸ 12' ਦੀ ਸ਼ੂਟਿੰਗ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸਲਮਾਨ ਆਪਣੀ ਆਗਾਮੀ ਫਿਲਮ 'ਭਾਰਤ' ਦੀ ਸ਼ੂਟਿੰਗ 'ਚ ਬਿਜ਼ੀ ਹਨ ਪਰ ਇੰਨੇ ਬਿਜ਼ੀ ਸ਼ੈਡਿਊਲ ਹੋਣ ਦੇ ਬਾਵਜੂਦ ਸਲਮਾਨ ਲੋਕ ਭਲਾਈ ਦੇ ਕੰਮਾਂ ਲਈ ਸਮਾਂ ਕੱਢ ਹੀ ਲੈਂਦੇ ਹਨ। ਹਾਲ ਹੀ 'ਚ ਸਲਮਾਨ ਜੈਪੁਰ ਪਹੁੰਚੇ ਅਤੇ ਉੱਥੇ ਕੁਝ ਸਪੈਸ਼ਲ ਬੱਚਿਆਂ ਨਾਲ ਸਮਾਂ ਬਤੀਤ ਕੀਤਾ। ਦਰਸਅਲ, ਸਲਮਾਨ ਜੈਪੁਰ 'ਚ ਦਿਵਿਆਂਗ ਬੱਚਿਆਂ ਲਈ ਬਣਾਏ ਗਏ ਇਕ ਵਿਸ਼ੇਸ਼ ਕੇਂਦਰ ਦੇ ਉਦਘਾਟਨ ਲਈ ਪਹੁੰਚੇ ਪਰ ਜੋ ਵੀਡੀਓ ਸਾਹਮਣੇ ਆਈ ਹੈ ਉਸ ਨੂੰ ਦੇਖ ਸਲਮਾਨ ਦੇ ਫੈਨਜ਼ ਭਾਵੁਕ ਹੋ ਜਾਣਗੇ।

ਦਰਸਅਲ, ਸਲਮਾਨ ਖਾਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਸਪੈਸ਼ਲ ਬੱਚਿਆਂ ਵਿਚਕਾਰ ਘਿਰੇ ਨਜ਼ਰ ਆ ਰਹੇ ਹਨ ਪਰ ਖਾਸ ਗੱਲ ਇਹ ਹੈ ਕਿ ਉਸ ਦੌਰਾਨ ਸਲਮਾਨ ਆਪਣੀਆਂ ਅੱਖਾਂ 'ਚ ਹੰਝੂ ਸਾਫ ਕਰਦੇ ਦਿਸੇ। ਇਸ ਤੋਂ ਇਲਾਵਾ ਕਈ ਵੀਡੀਓਜ਼ ਸਾਹਮਣੇ ਆਈਆਂ, ਜਿਸ 'ਚ ਉਹ ਬੱਚਿਆਂ ਨਾਲ ਮਸਤੀ ਕਰਦੇ ਦਿਖਾਈ ਦੇ ਰਹੇ ਹਨ।

 


Tags: Salman Khan Bharat Bigg Boss 12 Viral Emotional Bollywood Actor

Edited By

Kapil Kumar

Kapil Kumar is News Editor at Jagbani.