FacebookTwitterg+Mail

ਲਵਯਾਤਰੀ ਵਿਵਾਦ : ਸਲਮਾਨ ਖਿਲਾਫ FIR ਦਰਜ, ਬਿਹਾਰ ਦੀ ਅਦਾਲਤ ਨੇ ਦਿੱਤਾ ਆਦੇਸ਼

salman khan
22 September, 2018 02:05:06 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਹੋਮ ਪ੍ਰੋਡਕਸ਼ਨ ਹੇਠ ਬਣੀ ਫਿਲਮ 'ਲਵਯਾਤਰੀ' 5 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ 'ਚ ਵਿਵਾਦਾਂ ਨੂੰ ਦੇਖਦੇ ਹੋਏ ਫਿਲਮ ਦੇ ਨਾਂ 'ਚ ਬਦਲਾਅ ਕੀਤਾ ਗਿਆ ਪਰ ਅਜੇ ਵੀ ਸਲਮਾਨ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਫਿਲਮ ਦੇ ਪੁਰਾਣੇ ਨਾਂ ਨੂੰ ਲੈ ਕੇ ਉਸ ਦੇ ਖਿਲਾਫ ਬਿਹਾਰ 'ਚ ਮੁਜ਼ੱਫਰਪੁਰ ਦੇ ਮਿਠਨਪੁਰ ਪੁਲਸ ਸਟੇਸ਼ਨ 'ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਉਨ੍ਹਾਂ 'ਤੇ ਦੋਸ਼ ਲਗਾਇਆ ਸੀ ਕਿ ਫਿਲਮ ਦੇ ਨਾਂ 'ਚ ਨਵਰਾਤਰੀ ਦੇ ਪਵਿੱਤਰ ਉਤਸਵ ਦਾ ਮਜ਼ਾਕ ਬਣਾਇਆ ਗਿਆ ਹੈ, ਜਿਸ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜ ਸਕਦੀ ਹੈ।

ਦਰਸਅਲ, 12 ਸਤੰਬਰ ਨੂੰ ਮੁਜ਼ੱਫਰਪੁਰ ਦੇ ਸਥਾਨਕ ਵਕੀਲ ਸੁਧੀਰ ਓਝਾ ਦੀ ਸ਼ਿਕਾਇਤ 'ਤੇ ਸੁਣਵਾਈ ਕਰਦੇ ਹੋਏ ਸਬ ਡਵੀਜ਼ਨਲ ਮੈਜਿਸਟ੍ਰੇਟ ਦੀ ਅਦਾਲਤ ਨੇ ਸਲਮਾਨ ਤੋਂ ਇਲਾਵਾ ਫਿਲਮ ਦੇ ਮੁੱਖ ਕਲਾਕਾਰ ਆਯੁਸ਼ ਸ਼ਰਮਾ ਅਤੇ ਵਰੀਨਾ ਹੁਸੈਨ ਸਮੇਤ ਹੋਰਨਾਂ 4 ਲੋਕਾਂ ਖਿਲਾਫ ਐੱਫ. ਆਰ. ਆਈ. ਕਰਨ ਦਾ ਆਦੇਸ਼ ਦਿੱਤਾ ਅਤੇ ਇਸ ਮਾਮਲੇ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ ਗੁਜਰਾਤ 'ਚ ਵੀ ਇਸ ਫਿਲਮ ਦੇ ਨਾਂ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਸੀ ਅਤੇ ਇਸ ਦੇ ਖਿਲਾਫ ਅਦਾਲਤ 'ਚ ਪਟੀਸ਼ਨ ਦਰਜ ਕਰਵਾਈ ਗਈ। ਲੱਗ ਰਿਹਾ ਹੈ ਕਿ ਸਲਮਾਨ ਲਈ ਅਜੇ ਮੁਸ਼ਕਲਾਂ ਦਾ ਦੌਰ ਘੱਟ ਨਹੀਂ ਹੋਣ ਵਾਲਾ ਕਿਉਂਕਿ ਇਕ ਮਾਮਲਾ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਨਵੀਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।


Tags: Salman Khan FIR Loveyatri Aayush Sharma Court Bollywood Actor

Edited By

Kapil Kumar

Kapil Kumar is News Editor at Jagbani.