ਮੁੰਬਈ (ਬਿਊਰੋ)— ਬੀਤੇ ਦਿਨ ਮਸ਼ਹੂਰ ਰਿਐਲਿਟੀ ਸਟਾਰ 'ਬਿੱਗ ਬੌਸ 12' ਦਾ ਦੂਜਾ ਵੀਕੇਂਡ ਦਾ ਵਾਰ ਦਿਖਾਈਆ ਗਿਆ। ਬੀਤੇ ਐਪੀਸੋਡ 'ਚ ਘਰਵਾਲਿਆਂ ਦੀਆਂ ਹਰਕਤਾਂ ਦਾ ਹਿਸਾਬ ਲੈਣ ਤੋਂ ਬਾਅਦ ਬੀਤੇ ਦਿਨ ਸਲਮਾਨ ਖਾਨ ਘਰਵਾਲਿਆਂ ਨੂੰ ਲੈ ਕੇ ਥੋੜ੍ਹੇ ਨਰਮ ਦਿਖਾਈ ਦਿੱਤੇ ਤੇ ਮਸਤੀ ਕਰਦੇ ਹੋਏ ਨਜ਼ਰ ਆਏ। ਬੀਤੇ ਐਪੀਸੋਡ 'ਚ ਸਲਮਾਨ ਖਾਨ ਦਾ ਸਾਥ ਦੇਣ ਲਈ ਬਾਲੀਵੁੱਡ ਐਕਟਰ ਵਰੁਣ ਧਵਨ ਸਪੈਸ਼ਲ ਗੈਸਟ ਬਣ ਕੇ ਆਏ।
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਸਲਮਾਨ ਖਾਨ ਦੇ ਵਿਆਹ ਇਕ ਵਾਰ ਫਿਰ ਮੁੱਦਾ ਬਣ ਗਿਆ। ਦਰਅਸਲ 'ਚ ਬੀਤੇ ਦਿਨ ਵਰੁਣ ਧਵਨ, ਸਲਮਾਨ ਸਾਹਮਣੇ ਇਕ ਸੂਈ-ਧਾਗਾ ਚੈਲੇਂਜ ਪੇਸ਼ ਕੀਤਾ। ਹਾਲਾਂਕਿ ਸਲਮਾਨ ਖਾਨ ਨੇ ਇਸ ਚੈਲੇਂਜ ਨੂੰ ਬਖੂਬੀ ਪੂਰਾ ਵੀ ਕੀਤਾ।
ਇਸ ਚੈਲੇਂਜ ਨੂੰ ਪੂਰਾ ਕਰਨ ਤੋਂ ਬਾਅਦ ਵਰੁਣ ਧਵਨ ਨੇ ਕਮੈਂਟ ਕਰਦਿਆਂ ਕਿਹਾ ਕਿ ਸਲਮਾਨ ਭਰਾ ਕਿੰਨੇ ਕਾਬਿਲ ਹਨ। ਖਾਣਾ ਵੀ ਬਣਾਉਣਾ ਜਾਣਦੇ ਹਨ। ਇਸ ਦੇਸ਼ ਦੀਆਂ ਲੜਕੀਆਂ ਦੇਖੋ। ਇਹ ਵਿਅਕਤੀ ਇੰਨਾ ਕਾਬਿਲ ਹੁੰਦੇ ਹੋਏ ਵੀ ਇਕੱਲਾ ਹੈ।'' ਇਸ ਤਰ੍ਹਾਂ ਸ਼ੋਅ ਦਾ ਪਹਿਲਾ ਵੀਕੇਂਡ ਦਾ ਵਾਰ ਬੇਹੱਦ ਦਿਲਚਸਪ ਰਿਹਾ।