FacebookTwitterg+Mail

ਆਬੂ ਧਾਬੀ 'ਚ ਵਰੁਣ ਧਵਨ ਨਾਲ ਸਲਮਾਨ ਨੇ ਕੀਤੀ 'ਭਾਰਤ' ਦੀ ਸ਼ੂਟਿੰਗ

salman khan
08 October, 2018 02:23:05 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਭਾਰਤ' ਦੇ ਸੈੱਟ ਤੋਂ ਆਏ ਦਿਨ ਹੀ ਕੋਈ ਨਾ ਕੋਈ ਤਸਵੀਰ ਸਾਹਮਣੇ ਆ ਹੀ ਜਾਂਦੀ ਹੈ। ਫਿਲਮ 'ਚ ਸਲਮਾਨ 18 ਸਾਲ ਤੋਂ 65 ਸਾਲ ਦੇ ਅੰਦਾਜ਼ 'ਚ ਨਜ਼ਰ ਆਉਣਗੇ। ਹਾਲ ਹੀ 'ਚ ਪ੍ਰੋਡਿਊਸਰ ਅਤੁੱਲ ਅਗਨੀਹੋਤਰੀ ਨੇ ਵਰੁਣ ਧਵਨ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ।

 

 
 
 
 
 
 
 
 
 
 
 
 
 
 

#LoveYatri #AbuDhabi @beingsalmankhan @aaysharma

A post shared by Atul Agnihotri (@atulreellife) on Oct 6, 2018 at 11:06am PDT

ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਵਰੁਣ ਧਵਨ ਵੀ ਸਲਮਾਨ ਦੀ ਫਿਲਮ 'ਚ ਕੈਮਿਓ ਕਰਦੇ ਨਜ਼ਰ ਆਉਣਗੇ। ਇਸ ਤੋਂ ਬਾਅਦ ਹੁਣ ਇਕ ਹੋਰ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਹੈ। ਇਸ 'ਚ ਸਲਮਾਨ ਨਾਲ ਅਤੁੱਲ ਅਗਨੀਹੋਤਰੀ ਤੇ ਡਾਇਰੈਕਟਰ ਅਲੀ ਅੱਬਾਸ ਜ਼ਫਰ ਨਜ਼ਰ ਆ ਰਹੇ ਹਨ। ਤਸਵੀਰ ਦੀ ਖਾਸ ਗੱਲ ਹੈ ਕਿ ਇਸ 'ਚ ਬੈਕਗ੍ਰਾਉਂਡ 'ਚ ਮਸ਼ੀਨਾਂ, ਵਰਕਰ ਤੇ ਵਿੰਟੇਜ਼ ਕਾਰਾਂ ਦਿਖਾਈਆਂ ਗਈਆਂ ਹਨ। 

Punjabi Bollywood Tadka
ਦੱਸ ਦੇਈਏ ਕਿ ਸਲਮਾਨ ਖਾਨ ਇਨ੍ਹੀਂ ਦਿਨੀਂ ਆਬੂ-ਧਾਬੀ 'ਚ 'ਭਾਰਤ' ਦੀ ਸ਼ੂਟਿੰਗ ਕਰ ਰਹੇ ਹਨ। ਫਿਲਮ 'ਭਾਰਤ' ਕੋਰੀਅਨ ਫਿਲਮ ਦਾ ਹਿੰਦੀ ਰੀਮੇਕ ਹੈ। ਇਸ 'ਚ ਸਲਮਾਨ ਨੂੰ ਨੌਜਵਾਨ ਦਿਖਾਉਣ ਲਈ ਰਿਡਿਊਸਿੰਗ ਤਕਨੀਕ ਦਾ ਇਸਤੇਮਾਲ ਕੀਤਾ ਜਾਵੇਗਾ ਨਾ ਕਿ ਕਿਸੇ ਮੇਕਅੱਪ ਦਾ। ਫਿਲਮ ਅਗਲੇ ਸਾਲ ਈਦ 'ਤੇ ਰਿਲੀਜ਼ ਹੋ ਰਹੀ ਹੈ। ਇਸ ਫਿਲਮ 'ਚ ਸਲਮਾਨ ਖਾਨ ਨਾਲ ਕੈਟਰੀਨਾ ਕੈਫ, ਸੁਨੀਲ ਗਰੋਵਰ, ਦਿਸ਼ਾ ਪਟਾਨੀ, ਨੋਰਾ ਫਤੇਹੀ, ਜੈਕੀ ਸ਼ਰਾਫ, ਤੱਬੂ ਵਰਗੇ ਮਹਾਨ ਕਲਾਕਾਰ ਨਜ਼ਰ ਆਉਣਗੇ।

Punjabi Bollywood Tadka


Tags: Salman Khan Varun DhawanVisited Sets Bharat Atul Agnihotri Judwaa 2

Edited By

Sunita

Sunita is News Editor at Jagbani.