FacebookTwitterg+Mail

Black Buck Case : ਸਲਮਾਨ ਨੂੰ ਨਹੀਂ ਮਿਲੀ ਰਾਹਤ, ਸੁਣਵਾਈ ਟਲੀ

salman khan
27 October, 2018 05:30:08 PM

ਮੁੰਬਈ (ਬਿਊਰੋ)— ਸਾਲ 1998 'ਚ ਹੋਏ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਤਿੰਨ ਦਿਨ ਜੇਲ 'ਚ ਰਹਿਣਾ ਪਿਆ, ਹਾਲਾਂਕਿ ਤਿੰਨ ਦਿਨ ਦੀ ਸਜ਼ਾ ਕੱਟਣ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਜ਼ਮਾਨਤ ਮਿਲਣ ਤੋਂ ਬਾਅਦ ਸਲਮਾਨ ਨੇ ਜੋਧਪੁਰ ਅਦਾਲਤ 'ਚ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਜੋਧਪੁਰ ਸੈਸ਼ਨ ਕੋਰਟ 'ਚ ਸੁਣਵਾਈ ਕੀਤੀ ਜਾਣੀ ਸੀ ਪਰ ਮਾਮਲੇ 'ਤੇ ਸੁਣਵਾਈ ਨਹੀਂ ਹੋ ਸਕੀ।

18 ਦਸੰਬਰ ਨੂੰ ਹੋਵੇਗੀ ਸੁਣਵਾਈ
ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਸਲਮਾਨ ਖਾਨ ਦੀ ਪਟੀਸ਼ਨ 'ਤੇ ਸੁਣਵਾਈ ਜੋਧਪੁਰ ਸੈਸ਼ਨ ਕੋਰਟ 'ਚ ਹੋਣੀ ਸੀ ਪਰ ਉਹ ਟਾਲੀ ਗਈ। ਹੁਣ ਸਲਮਾਨ ਖਾਨ ਦੀ ਅਪੀਲ 'ਤੇ ਸੁਣਵਾਈ 18 ਦਸੰਬਰ ਨੂੰ ਕੀਤੀ ਜਾਵੇਗੀ। ਦਰਸਅਲ, ਸਲਮਾਨ ਨੇ ਅਦਾਲਤ ਵਲੋਂ ਸੁਣਾਈ ਗਈ 5 ਸਾਲ ਦੀ ਸਜ਼ਾ ਖਿਲਾਫ ਅਪੀਲ ਕੀਤੀ ਸੀ।

ਦੱਸਣਯੋਗ ਹੈ ਕਿ ਸਾਲ 1998 'ਚ ਫਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ, ਤੱਬੂ, ਸੈਫ ਅਲੀ ਖਾਨ, ਸੋਨਾਲੀ ਬੇਂਦਰੇ ਨੇ ਕਾਲਾ ਹਿਰਨ ਦਾ ਸ਼ਿਕਾਰ ਕੀਤਾ ਸੀ, ਜਿਸ ਤੋਂ ਬਾਅਦ ਸਥਾਨਕ ਲੋਕਾਂ ਵਲੋਂ ਕਲਾਕਾਰਾਂ ਖਿਲਾਫ ਕਾਲਾ ਹਿਰਨ ਸ਼ਿਕਾਰ ਮਾਮਲੇ ਤਹਿਤ ਕੇਸ ਦਰਜ ਕਰਵਾਇਆ ਗਿਆ ਸੀ। ਇਸ ਕੇਸ 'ਚ ਸਲਮਾਨ ਨੂੰ ਛੱਡ ਬਾਕੀ ਸਭ ਲੋਕਾਂ ਨੂੰ ਰਾਹਤ ਦੇ ਦਿੱਤੀ ਗਈ।


Tags: Salman Khan Black Buck Case Court Hum Saath Saath Hain Shooting Bollywood Actor

Edited By

Kapil Kumar

Kapil Kumar is News Editor at Jagbani.