FacebookTwitterg+Mail

'ਭਾਰਤ' 'ਚ ਦੋ ਵੱਖਰੇ ਅੰਦਾਜ਼ 'ਚ ਦਿਸਣਗੇ ਸਲਮਾਨ, ਲੀਕ ਹੋਈਆਂ ਤਸਵੀਰਾਂ

salman khan
31 October, 2018 11:26:33 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਭਾਰਤ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਫੈਨਜ਼ ਨੂੰ ਵੀ ਇਸ ਮਲਟੀਸਟਾਰਰ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਫਿਲਮ ਦੀ ਘੋਸ਼ਣਾ ਤੋਂ ਬਾਅਦ ਹੀ ਸਲਮਾਨ ਫਿਲਮ ਨੂੰ ਸਫਲ ਬਣਾਉਣ ਲਈ ਕਾਫੀ ਮਿਹਨਤ ਕਰ ਰਹੇ ਹਨ। ਜਿਥੇ ਇਸ ਫਿਲਮ ਨਾਲ ਕੈਟਰੀਨਾ ਕੈਫ ਦਾ ਪਹਿਲਾਂ ਹੀ ਲੀਕ ਹੋ ਚੁੱਕੇ ਹੈ, ਉਥੇ ਹੀ ਹੁਣ ਸਲਮਾਨ ਦਾ ਲੁੱਕ ਵੀ ਸਾਹਮਣੇ ਆ ਗਿਆ ਹੈ।

Punjabi Bollywood Tadka

'ਭਾਰਤ' ਫਿਲਮ 'ਚ ਸਲਮਾਨ ਦਾ ਲੁੱਕ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਤਸਵੀਰਾਂ 'ਚ ਸਲਮਾਨ ਖਾਨ ਦੋ ਵੱਖਰੇ-ਵੱਖਰੇ ਲੁੱਕ 'ਚ ਨਜ਼ਰ ਆ ਰਹੇ ਹਨ। ਇਕ ਤਸਵੀਰ 'ਚ ਸਲਮਾਨ ਖਾਨ ਹਾਫ ਸਲੀਵਡ ਜੈਕਟ 'ਚ ਆਪਣੇ ਬਾਈਸਪੈਸ ਫਲਾਂਟ ਕਰ ਰਹੇ ਹਨ। ਦੂਜੀ ਤਸਵੀਰ 'ਚ ਸਲਮਾਨ ਖਾਨ ਹਾਫ ਸ਼ਰਟ 'ਚ 70 ਦੇ ਦਹਾਕੇ ਦੇ ਲੁੱਕ 'ਚ ਨਜ਼ਰ ਆ ਰਹੇ ਹਨ। ਸਲਮਾਨ ਖਾਨ ਦੇ ਇਨ੍ਹਾਂ ਦੋ ਵੱਖਰੇ-ਵੱਖਰੇ ਲੁੱਕਸ ਨੂੰ ਦੇਖ ਕੇ ਫੈਨਜ਼ ਦੀ ਫਿਲਮ ਪ੍ਰਤੀ ਉਤਸੁਕਤਾ ਵਧ ਗਈ ਹੈ। 

Punjabi Bollywood Tadka
ਹਾਲ ਹੀ 'ਚ ਇਸ ਫਿਲਮ ਦੀ ਮਿਆਦ ਬਾਰੇ ਚਰਚਾ ਹੋ ਰਹੀ ਸੀ। ਖਬਰ ਸੀ ਕਿ ਫਿਲਮ 3 ਘੰਟੇ ਤੋਂ ਜ਼ਿਆਦਾ ਲੰਬੀ ਹੈ। ਦੱਸ ਦੇਈਏ ਕਿ ਇਹ ਫਿਲਮ ਅਗਲੇ ਸਾਲ ਈਦ ਦੇ ਮੌਕੇ 'ਤੇ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ 'ਚ ਕੈਟਰੀਨਾ ਕੈਫ, ਦਿਸ਼ਾ ਪਟਾਨੀ, ਜੈਕੀ ਸ਼ਰਾਫ, ਤੱਬੂ ਤੇ ਸੁਨੀਲ ਗਰੋਵਰ ਨਜ਼ਰ ਆਉਣਗੇ।

 


Tags: Salman Khan Bharat Leaked Viral Internet Katrina Kaif Disha Patani Nora Fatehi Tabu Jackie Shroff

Edited By

Sunita

Sunita is News Editor at Jagbani.