FacebookTwitterg+Mail

'ਭਾਰਤ' ਦੀ ਸ਼ੂਟਿੰਗ ਲਈ ਪੰਜਾਬ ਆਏ ਸਲਮਾਨ ਖਾਨ

salman khan
11 November, 2018 09:43:06 AM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਬੀਤੇ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਭਾਰਤ' ਦੀ ਚੌਥੇ ਸ਼ੈਡਿਊਲ ਦੀ ਸ਼ੂਟਿੰਗ ਲਈ ਪੰਜਾਬ ਰਵਾਨਾ ਹੋਏ ਹਨ। ਦੀਵਾਲੀ ਸੈਲੀਬ੍ਰੇਟ ਕਰਨ ਤੋਂ ਬਾਅਦ ਸਲਮਾਨ ਖਾਨ ਆਪਣੀ ਪੂਰੀ ਟੀਮ ਨਾਲ ਪੰਜਾਬ ਆ ਗਏ ਹਨ।

Punjabi Bollywood Tadka

ਇੱਥੇ ਉਹ ਇਕ ਮਹੀਨੇ ਲਈ ਆਪਣੀ ਫਿਲਮ ਦੀ ਸ਼ੂਟਿੰਗ ਕਰਨਗੇ। ਹਾਲ ਹੀ 'ਚ ਸਲਮਾਨ ਕਾਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਹ ਪੰਜਾਬ ਲਈ ਉਡਾਨ ਭਰਨ ਲਈ ਮੁੰਬਈ ਏਅਰਪੋਰਟ 'ਤੇ ਨਜ਼ਰ ਆ ਰਹੇ ਹਨ।

 Punjabi Bollywood Tadka
ਦੱਸ ਦੇਈਏ ਕਿ ਇੱਥੇ ਸਲਮਾਨ ਖਾਨ ਆਪਣੀ ਭੈਣ ਅਲਵੀਰਾ ਖਾਨ ਅਤੇ ਜੀਜਾ ਅਤੁਲ ਅਗਨੀਹੋਤਰੀ ਨਾਲ ਨਜ਼ਰ ਆਏ ਸਨ।

Punjabi Bollywood Tadka

ਸਲਮਾਨ ਆਪਣੀ ਫਿਲਮ ਦੇ ਸੈੱਟ ਤੋਂ ਲਗਾਤਾਰ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਪੰਜਾਬ ਦੇ ਸੈੱਟ ਤੋਂ ਉਨ੍ਹਾਂ ਦੀਆਂ ਤਸਵੀਰਾਂ ਦੀ ਉਡੀਕ ਹੈ ਫੈਨਜ਼ ਨੂੰ।

Punjabi Bollywood Tadka

ਇਸ ਫਿਲਮ 'ਚ ਅਹਿਮ ਭੂਮਿਕਾ ਨਿਭਾਅ ਰਹੇ ਮੇਯਾਂਗ ਚਾਂਗ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਨਾਲ ਜੁੜੀ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਸਲਮਾਨ, ਦਿਸ਼ਾ ਪਟਾਨੀ ਅਤੇ ਸੁਨੀਲ ਗਰੋਵਰ ਨਾਲ ਫਿਲਮ ਦੇ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨਜ਼ਰ ਆ ਰਹੇ ਹਨ।

Punjabi Bollywood Tadka
ਮੇਯਾਂਗ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਉਮੀਦ ਕਰਦਾ ਹਾਂ ਤੁਹਾਡੀ ਸਭ ਦੀ ਦੀਵਾਲੀ ਧਮਾਕੇਦਾਰ ਰਹੀ, ਕਿਉਂਕਿ ਅਸਲੀ ਧਮਾਕਾ ਤਾਂ ਅਗਲੀ ਈਦ 'ਤੇ ਹੋਵੇਗਾ''।

Punjabi Bollywood Tadka

ਦੱਸਣਯੋਗ ਹੈ ਕਿ 'ਭਾਰਤ' 'ਚ ਸਲਮਾਨ ਦੇ ਆਪੋਜ਼ਿਟ ਕੈਟਰੀਨਾ ਕੈਫ ਨਜ਼ਰ ਆਵੇਗੀ। ਉੱਥੇ ਹੀ ਫਿਲਮ 'ਚ ਤੱਬੂ ਅਤੇ ਜੈਕੀ ਸ਼ਰਾਫ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਜ਼ਬਰਦਸਤ ਕਲਾਕਾਰਾਂ ਨਾਲ ਸਜੀ ਇਹ ਫਿਲਮ ਅਗਲੇ ਸਾਲ ਈਦ ਮੌਕੇ ਰਿਲੀਜ਼ ਹੋਣ ਲਈ ਤਿਆਰ ਹੈ।

Punjabi Bollywood Tadka


Tags: Salman Khan Bharat Punjab Next Schedule Sunil Grover Tabu Nora Fatehi Disha Patani

About The Author

sunita

sunita is content editor at Punjab Kesari