FacebookTwitterg+Mail

Bigg Boss 12 : ਸਲਮਾਨ ਦੇ ਨਿਸ਼ਾਨੇ 'ਤੇ ਦੀਪਕ ਤੇ ਮੇਘਾ, ਦੀਪਿਕਾ-ਕਰਨਵੀਰ ਹੋਏ ਸੁਰੱਖਿਅਤ

salman khan
25 November, 2018 01:25:57 PM

ਮੁੰਬਈ (ਬਿਊਰੋ)- 'ਵੀਕੈਂਡ ਕਾ ਵਾਰ' ਦੀ ਸ਼ੁਰੂਆਤ 'ਚ ਸਲਮਾਨ ਖਾਨ ਨੇ ਦੀਪਿਕਾ ਤੇ ਕਰਨਵੀਰ ਦੀ ਦੋਸਤੀ ਵਿਚਕਾਰ ਪਈ ਫੁੱਟ ਬਾਰੇ ਗੱਲਬਾਤ ਕੀਤੀ। ਦੀਪਿਕਾ ਨੇ ਸਲਮਾਨ ਨਾਲ ਆਪਣੇ ਤੇ ਕਰਨਵੀਰ ਵਿਚਕਾਰ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕਰਦੀ ਹੈ। ਸਲਮਾਨ ਸੁਰਭੀ ਨੂੰ ਬੋਲਨ ਲਈ ਕਹਿੰਦੇ ਹਨ। ਸੁਰਭੀ ਦੀਪਿਕਾ ਦੇ ਅਜੀਬ ਵਿਵਹਾਰ ਬਾਰੇ ਦੱਸਦੀ ਹੈ। ਸੁਰਭੀ ਨੇ ਕਿਹਾ ਕਿ ਦੀਪਿਕਾ ਸਮਾਂ ਦੇਖ ਕੇ ਰਿਸ਼ਤੇ ਬਣਾਉਂਦੀ ਹੈ।

Punjabi Bollywood Tadka

ਇਸ ਤੋਂ ਬਾਅਦ ਸਲਮਾਨ ਦੀਪਕ ਨਾਲ ਉਸ ਦੀ ਬੋਲਚਾਲ ਵਾਲੇ ਅੰਦਾਜ਼ ਬਾਰੇ ਗੱਲ ਕਰਦੇ ਹਨ। ਸਲਮਾਨ ਦੀਪਕ ਦੀ ਜੰਮ ਕੇ ਕਲਾਸ ਲਗਾਉਂਦੇ ਹਨ। ਇਸ ਤੋਂ ਬਾਅਦ ਸਲਮਾਨ ਮੇਘਾ ਦੇ ਵਿਵਹਾਰ ਬਾਰੇ ਗੱਲ ਕਰਦੇ ਹਨ। ਸਲਮਾਨ ਮੇਘਾ ਵਲੋਂ ਵਰਤੇ ਗਏ ਸ਼ਬਦਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਤੇ ਜਿਸ ਤੋਂ ਬਾਅਦ ਮੇਘਾ ਸਲਮਾਨ ਤੋਂ ਮੁਆਫੀ ਮੰਗਦੀ ਹੈ।

Punjabi Bollywood Tadka
ਐਪੀਸੋਡ ਦੇ ਅੰਤ 'ਚ ਦੀਪਕ ਤੇ ਮੇਗਾ ਇਕ ਦੂਜੇ ਤੋਂ ਮੁਆਫੀ ਮੰਗਦੇ ਹਨ। ਸਲਮਾਨ ਇਸ ਹਫਤੇ ਦੇ ਗੁਨਾਹਗਾਰ ਬਾਰੇ ਪੁੱਛਦੇ ਹਨ ਅਤੇ ਸਭ ਲੋਕ ਏਕਤਾ ਨਾਲ ਮੇਘਾ ਦਾ ਨਾਂ ਲੈਂਦੇ ਹਨ। ਜਿਸ ਤੋਂ ਬਾਅਦ ਮੇਗਾ ਨੂੰ ਟਾਰਚਰ ਰੂਮ 'ਚ ਸਜ਼ਾ ਦਿੱਤੀ ਜਾਂਦੀ ਹੈ।

Punjabi Bollywood Tadka

ਉੱਥੇ ਹੀ ਇਸ ਹਫਤੇ ਬਾਹਰ ਜਾਣ ਲਈ ਕਰਨਵੀਰ, ਦੀਪਕ, ਸ੍ਰਿਸ਼ਟੀ, ਜਸਲੀਨ, ਮੇਘਾ, ਰੋਹਿਤ ਤੇ ਦੀਪਿਕਾ ਨਾਮੀਨੇਟ ਹੋਏ ਸਨ ਪਰ ਇਨ੍ਹਾਂ 'ਚੋਂ ਤਿੰਨ ਮੁਕਾਬਲੇਬਾਜ਼ ਦੀਪਿਕਾ, ਦੀਪਕ ਤੇ ਕਰਨਵੀਰ ਸੁਰੱਖਿਅਤ ਹਨ। ਜਸਲੀਨ ਨੇ ਮੇਘਾ ਦਾ ਨਾਂ ਟਾਰਚਰ ਰੂਮ ਲਈ ਲਿਆ ਸੀ। ਜਿਸ ਤੋਂ ਬਾਅਦ ਮੇਘਾ ਗੁੱਸੇ 'ਚ ਆਉਂਦੀ ਹੈ ਤੇ ਉਸ ਨੂੰ ਖਰ੍ਹੀਆਂ-ਖਰ੍ਹੀਆਂ ਸੁਣਾਉਂਦੀ ਹੈ। ਉੱਥੇ ਹੀ ਸੋਮੀ ਰੋਮਿਲ ਨਾਲ ਗੁੱਸੇ ਹੁੰਦੀ ਹੈ ਅਤੇ ਦੂਜੇ ਪਾਸੇ ਮੇਘਾ ਰੋਂਦੀ ਹੋਈ ਜਸਲੀਨ ਨੂੰ ਮਨਾਉਂਦੀ ਹੈ।

Punjabi Bollywood TadkaPunjabi Bollywood Tadka


Tags: Salman Khan Bigg Boss 12 Karanvir Bohra Surbhi Rana Deepika Kakar Tv Show

Edited By

Kapil Kumar

Kapil Kumar is News Editor at Jagbani.