FacebookTwitterg+Mail

53 ਸਾਲਾ ਸਲਮਾਨ ਨੇ ਪਿਤਾ ਬਣਨ ਲਈ ਰੱਖੀ ਇਹ ਅਜੀਬੋ-ਗਰੀਬ ਸ਼ਰਤ

salman khan accepts he wants children
23 May, 2019 10:17:47 AM

ਮੁੰਬਈ(ਬਿਊਰੋ)— ਬੀਤੇ ਦਿਨੀਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਸਲਮਾਨ ਖਾਨ ਜਲਦ ਹੀ ਸੈਰੋਗੇਸੀ ਰਾਹੀਂ ਪਿਤਾ ਬਨਣ ਦੀ ਪਲਾਨਿੰਗ ਕਰ ਰਹੇ ਹਨ। ਸਲਮਾਨ ਖਾਨ 53 ਸਾਲ ਹਨ ਅਤੇ ਹੁਣ ਤੱਕ ਉਨ੍ਹਾਂ ਨੇ ਵਿਆਹ ਨਹੀਂ ਕੀਤਾ ਹੈ। ਅਜਿਹੇ 'ਚ ਲਗਾਤਾਰ ਸਲਮਾਨ ਦੇ ਫੈਨਜ਼ ਅਤੇ ਉਨ੍ਹਾਂ ਦੇ ਦੋਸਤਾਂ ਵਿਚਕਾਰ ਇਹੀ ਚਰਚਾ ਰਹਿੰਦੀ ਹੈ ਕਿ ਅਖੀਰ ਉਹ ਕਦੋਂ ਵਿਆਹ ਕਰਨਗੇ। ਹਾਲ ਹੀ 'ਚ 'ਭਾਰਤ' ਫਿਲਮ ਦੇ ਪ੍ਰਮੋਸ਼ਨ 'ਚ ਪਹੁੰਚੇ ਸਲਮਾਨ ਖਾਨ ਨੇ ਦੱਸਿਆ ਕਿ ਉਹ ਬੱਚੇ ਤਾਂ ਚਾਹੁੰਦੇ ਹੈ ਪਰ ਮਾਂ ਨਹੀਂ ਚਾਹੁੰਦੇ।
Punjabi Bollywood Tadka
ਸਲਮਾਨ ਖਾਨ ਨੇ ਇੰਟਰਵਿਊ ਦੌਰਾਨ ਕਿਹਾ,''ਮੈਨੂੰ ਬੱਚੇ ਚਾਹੀਦੇ ਹਨ ਪਰ ਬੱਚਿਆਂ ਨਾਲ ਮਾਂ ਆਉਂਦੀ ਹੈ। ਮੈਂ ਮਾਂ ਨੂੰ ਨਹੀਂ ਚਾਹੁੰਦਾ ਪਰ ਬੱਚਿਆਂ ਨੂੰ ਮਾਂ ਦੀ ਜ਼ਰੂਰਤ ਹੁੰਦੀ ਹੈ। ਮੇਰੇ ਕੋਲ ਉਨ੍ਹਾਂ ਦੀ ਦੇਖਭਾਲ ਕਰਨ ਲਈ ਪੂਰਾ ਪਿੰਡ ਹੈ।'' ਸਲਮਾਨ ਖਾਨ ਦਾ ਇਹ ਬਿਆਨ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸਲਮਾਨ ਨੇ ਇਕ ਇੰਟਰਵਿਊ 'ਚ ਕਿਹਾ ਸੀ,''ਉਹ ਚੰਗੇ ਬੇਟੇ ਹਨ ਅਤੇ ਚੰਗੇ ਪਿਤਾ ਬਣ ਸਕਦੇ ਹਨ ਪਰ ਵਧੀਆ ਪਤੀ ਨਹੀਂ ਬਣ ਪਾਉਣਗੇ। ਵਾਇਰਲ ਹੋ ਰਹੀਆਂ ਖਬਰਾਂ ਮੁਤਾਬਕ ਸਲਮਾਨ ਖਾਨ ਸੈਰੋਗੇਸੀ ਰਾਹੀਂ ਪਿਤਾ ਬਨਣ ਦੀ ਸੋਚ ਰਹੇ ਹਨ।
Punjabi Bollywood Tadka
ਸਲਮਾਨ ਖਾਨ ਨੂੰ ਬੱਚਿਆਂ ਨਾਲ ਕਿੰਨਾ ਪਿਆਰ ਹੈ ਇਸ ਗੱਲ ਤੋਂ ਹਰ ਕੋਈ ਵਾਕਿਫ ਹੈ। ਉਹ ਕਈ ਵਾਰ ਛੋਟੀ ਭੈਣ ਅਰਪਿਤਾ ਦੇ ਬੇਟੇ ਆਹਿਲ ਨਾਲ ਮਸਤੀ ਕਰਦੇ ਹੋਏ ਵੀ ਦਿਖਾਈ ਦਿੰਦੇ ਹਨ। ਸਲਮਾਨ ਖਾਨ ਨੂੰ ਫਿਲਮ ਇੰਡਸਟਰੀ 'ਚ 30 ਸਾਲ ਹੋ ਚੁੱਕੇ ਹਨ। ਇਨ੍ਹੇ ਲੰਬੇ ਸਮੇਂ 'ਚ ਸਲਮਾਨ ਦਾ ਨਾਮ ਕਈ ਅਦਾਕਾਰਾ ਨਾਲ ਤਾਂ ਜੁੜਿਆ ਪਰ ਉਹ ਹੁਣ ਤੱਕ ਵਿਆਹ ਦੇ ਬੰਧਨ 'ਚ ਨਹੀਂ ਬੱਝੇ। ਵਰਕਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਦੀ ਆਉਣ ਵਾਲੀ ਨਵੀਂ ਫਿਲਮ 'ਭਾਰਤ' 5 ਜੂਨ ਰਿਲੀਜ਼ ਹੋਣ ਵਾਲੀ ਹੈ।
Punjabi Bollywood Tadka


Tags: Salman KhanDabangg 3BharatKatrina KaifBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.