FacebookTwitterg+Mail

ਫਿਲਮ ਇੰਡਸਟਰੀ ਦੇ ਅਸਲੀ ਹੀਰੋ ਨਿਕਲੇ ਸ਼ਾਹਰੁਖ, ਸਲਮਾਨ ਨੇ ਕੀਤੀ ਖੂਬ ਤਾਰੀਫ

salman khan aishwarya rai shahrukh khan salman khan makes fun of shahrukh khan
01 November, 2019 09:50:24 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਦਬੰਗ ਖਾਨ ਸਲਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ਾਹਰੁਖ ਖਾਨ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਸ਼ਾਹਰੁਖ ਖਾਨ ਦੇ ਹੱਥਾਂ 'ਚ ਅੱਗ ਲੱਗੀ ਨਜ਼ਰ ਆ ਰਹੀ ਹੈ। ਵੀਡੀਓ 'ਚ ਸਲਮਾਨ ਦੀ ਆਵਾਜ਼ ਹੈ। ਦੱਸ ਦਈਏ ਕਿ ਸਲਮਾਨ ਵੀਡੀਓ 'ਚ ਆਖ ਰਹੇ ਹਨ,“ਹੀਰੋ ਉਹੀ ਹੁੰਦਾ ਹੈ, ਜੋ ਅੱਗ 'ਚ ਛਾਲ ਮਾਰ ਬੁਝਾ ਕੇ ਬਚਾਉਂਦਾ ਹੈ। ਸਲਮਾਨ ਨੇ ਆਪਣੀ ਪੋਸਟ ਨੂੰ ਸ਼ੇਅਰ ਕਰਦੇ ਹੋਏ ਸ਼ਾਹਰੁਖ ਖਾਨ ਨੂੰ ਟੈਗ ਵੀ ਕੀਤਾ ਹੈ। ਇਹ ਵੀਡੀਓ ਕਲਿਪ ਸ਼ਾਹਰੁਖ ਦੀ ਫਿਲਮ 'ਹੈੱਪੀ ਨਿਊ ਏਅਰ' ਦਾ ਹੈ। ਸਲਮਾਨ ਦੇ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਇਹ ਸੋਸ਼ਲ ਮੀਡੀਆ 'ਤੇ ਵੀ ਖੂਬ ਵਾਈਰਲ ਹੋ ਰਿਹਾ ਹੈ ਅਤੇ ਇਸ ਨੂੰ ਐਸ਼ਵਰਿਆ ਰਾਏ ਬੱਚਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

 
 
 
 
 
 
 
 
 
 
 
 
 
 

@iamsrk

A post shared by Chulbul Pandey (@beingsalmankhan) on Oct 30, 2019 at 8:29am PDT


ਦੱਸਣਯੋਗ ਹੈ ਕਿ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਦੀਵਾਲੀ ਪਾਰਟੀ'ਚ ਐਸ਼ਵਰਿਆ ਦੀ ਮੈਨੇਜਰ ਦੇ ਲਹਿੰਗੇ ਨੂੰ ਅੱਗ ਲੱਗ ਗਈ ਸੀ, ਜਿਸ 'ਚ ਸ਼ਾਹਰੁਖ ਨੇ ਕਿਸੇ ਹੀਰੋ ਦੀ ਤਰ੍ਹਾਂ ਤੁਰੰਤ ਅੱਗ ਬੁਝਾ ਦਿੱਤੀ ਅਤੇ ਇਸ ਦੌਰਾਨ ਉਹ ਆਪ ਝੁਲਸ ਗਏ। ਹਾਲਾਂਕਿ ਐਸ਼ਵਰਿਆ ਦੀ ਮੈਨੇਜਰ ਅਰਚਨਾ ਸੁਰੱਖਿਅਤ ਹੈ ਅਤੇ ਨਾਨਾਵਟੀ ਹਸਪਤਾਲ 'ਚ ਇਲਾਜ਼ ਕਰਵਾ ਰਹੀ ਹੈ।


Tags: Salman KhanShah Rukh KhanHeroAishwarya Rai BachchanManagerAmitabh BachchanDiwali Bash

Edited By

Sunita

Sunita is News Editor at Jagbani.