FacebookTwitterg+Mail

ਸਲਮਾਨ ਖਾਨ ਨੂੰ ਖਾਸ ਮੰਨਦੈ ਅਕਸ਼ੈ ਕੁਮਾਰ

salman khan akshay kumar
26 December, 2019 04:49:45 PM

ਮੁੰਬਈ(ਬਿਊਰੋ)- ਬਾਲੀਵੁੱਡ ਦਾ ਖਿਲਾੜੀ ਅਕਸ਼ੈ ਕੁਮਾਰ ਦਬੰਗ ਸਟਾਰ ਸਲਮਾਨ ਖਾਨ ਨੂੰ ਖਾਸ ਮੰਨਦਾ ਹੈ। ਸਲਮਾਨ ਖਾਨ ਤੇ ਅਕਸ਼ੈ ਕੁਮਾਰ ਦੀਆਂ ਫਿਲਮਾਂ ਅਗਲੇ ਸਾਲ ਈਦ ਮੌਕੇ ਪ੍ਰਦਰਸ਼ਿਤ ਹੋਣਗੀਆਂ। ਇਸ ਦਾ ਮਤਲਬ ਇਹ ਬਿਲਕੁੱਲ ਨਹੀਂ ਹੈ ਕਿ ਦੋਵਾਂ ਸਟਾਰਸ ਵਿਚਾਲੇ ਕੜਵਾਹਟ ਆ ਗਈ ਹੈ। ਅਕਸ਼ੈ ਦਾ ਕਹਿਣਾ ਹੈ ਕਿ ਸਲਮਾਨ ਉਸ ਦੇ ਲਈ ਕਾਫੀ ਖਾਸ ਹੈ। ਅਕਸ਼ੈ ਕੁਮਾਰ ਤੋਂ ਜਦੋਂ ਪੁੱਛਿਆ ਗਿਆ ਕਿ ਕੀ ‘ਮੁਝਸੇ ਸ਼ਾਦੀ ਕਰੋਗੀ 2’ ਬਣੇਗੀ? ਅਤੇ ਫੈਨਜ਼ ਉਸ ਨੂੰ ਇੰਜੁਆਏ ਕਰਨਗੇ? ਇਸ ’ਤੇ ਅਕਸ਼ੈ ਨੇ ਕਿਹਾ,‘‘ਹਾਂ, ਕਿਉਂ ਨਹੀਂ? ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਮੈਨੂੰ ਫਿਲਮ ਕਰਨ ਵਿਚ ਖੁਸ਼ੀ ਹੋਵੇਗੀ।’’
Punjabi Bollywood Tadka
‘ਮੁਝਸੇ ਸ਼ਾਦੀ ਕਰੋਗੀ 2’ ਚੰਗਾ ਆਈਡੀਆ ਹੈ। ਸਲਮਾਨ ਤੇ ਮੈਂ, ਸਾਨੂੰ ਦੋਵਾਂ ਨੂੰ ਹੀ ਇਸ ਵਿਚ ਕੰਮ ਕਰਨ ਵਿਚ ਮਜ਼ਾ ਆਵੇਗਾ। ਸਲਮਾਨ ਖਾਨ ਨੂੰ ਮੈਂ ਹਮੇਸ਼ਾ ਪਸੰਦ ਕੀਤਾ ਹੈ, ਉਸ ਦੇ ਲਈ ਮੇਰੇ ਮਨ ਵਿਚ ਸਾਫਟ ਕਾਰਨਰ ਹੈ। ‘ਦਬੰਗ 3’ ਬਾਰੇ ਸਵਾਲ ਪੁੱਛੇ ਜਾਣ ’ਤੇ ਅਕਸ਼ੈ ਨੇ ਕਿਹਾ ਕਿ ਉਸ ਨੇ ਅਜੇ ਤੱਕ ਫਿਲਮ ਦੇਖੀ ਨਹੀਂ ਹੈ ਪਰ ਉਹ ਇਸ ਨੂੰ ਜ਼ਰੂਰ ਦੇਖੇਗਾ।


Tags: Salman KhanAkshay KumarMujhse Shaadi Karogi 2Priyanka ChopraBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari