FacebookTwitterg+Mail

25 ਸਾਲ ਬਾਅਦ ਮੁੜ ਪਰਦੇ 'ਤੇ ਦਿਸੇਗੀ ਸਲਮਾਨ-ਆਮਿਰ ਦੀ ਜੋੜੀ

salman khan and aamir khan
23 August, 2019 03:12:27 PM

ਮੁੰਬਈ(ਬਿਊਰੋ)— ਆਮਿਰ ਖਾਨ ਤੇ ਸਲਮਾਨ ਖਾਨ ਬਾਲੀਵੁੱਡ ਦੇ ਖਾਸ ਦੋਸਤਾਂ 'ਚੋਂ ਇਕ ਹਨ। ਦੋਵੇਂ ਇਕ-ਦੂਜੇ ਦੇ ਸਪੋਰਟ 'ਚ ਹਮੇਸ਼ਾ ਖੜ੍ਹੇ ਰਹਿੰਦੇ ਹਨ। ਹਾਲ ਹੀ 'ਚ ਖਬਰ ਆਈ ਹੈ ਕਿ 1994 'ਚ ਬਣੀ ਫਿਲਮ 'ਅੰਦਾਜ਼ ਅਪਨਾ-ਅਪਨਾ' ਦਾ ਸੀਕਵੇਲ ਬਣਨ ਜਾ ਰਿਹਾ ਹੈ। ਇਸ ਫਿਲਮ ਨੂੰ ਬਣਾਉਣ ਦੀ ਚਰਚਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਸੀ। ਹੁਣ ਇਹ ਜੋੜੀ ਮੁੜ ਇਕ ਵਾਰ ਪਰਦੇ 'ਤੇ ਇਕੱਠੇ ਨਜ਼ਰ ਆਵੇਗੀ।

Punjabi Bollywood Tadka
ਦੱਸ ਦੇਈਏ ਕਿ 1994 'ਚ ਬਣੀ ਇਸ ਫਿਲਮ 'ਚ ਸਲਮਾਨ ਖਾਨ, ਆਮਿਰ ਖਾਨ, ਰਵੀਨਾ ਟੰਡਨ, ਕਰਿਸ਼ਮਾ ਕਪੂਰ ਮੁੱਖ ਕਿਰਦਾਰ 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਸਲਮਾਨ ਖਾਨ ਅਤੇ ਆਮਿਰ ਖਾਨ ਨੇ ਆਪਣੀ ਅਦਾਕਾਰੀ ਤੇ ਕਾਮੇਡੀ ਨਾਲ ਸਭ ਦਾ ਦਿਲ ਜਿੱਤਿਆ ਸੀ।

Punjabi Bollywood Tadka
ਇਨ੍ਹਾਂ ਦੋਨਾਂ ਅਦਾਕਾਰਾਂ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖਬਰ ਇਹ ਹੈ ਕਿ ਦੋਵੇਂ ਇੱਕਠੇ ਨਜ਼ਰ ਆਉੇਣਗੇ । ਇਸ ਦੇ ਨਾਲ ਕਰਿਸ਼ਮਾ ਕਪੂਰ ਅਤੇ ਰਵੀਨਾ ਟੰਡਨ ਦਾ ਗੈਸਟ ਅਪੀਰੀਅੰਸ ਵੀ ਹੋਵੇਗਾ।

Punjabi Bollywood Tadka


Tags: Salman KhanAamir KhanAndaz Apna ApnaSequelKarisma KapoorRaveena Tandon

About The Author

manju bala

manju bala is content editor at Punjab Kesari