FacebookTwitterg+Mail

ਸਲਮਾਨ ਹੋਸਟ ਕਰਨਾ ਚਾਹੁੰਦੇ 'ਕੇਬੀਸੀ', ਮਹਾਨਾਇਕ ਅਮਿਤਾਭ ਬੱਚਨ ਨੇ ਦਿੱਤਾ ਇਹ ਜਵਾਬ

salman khan and amitabh bachchan
30 August, 2018 09:54:52 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਜਲਦ ਹੀ ਆਪਣੇ ਫੇਮਸ ਰਿਐਲਟੀ ਬੈਸਡ ਗੇਮ ਸ਼ੋਅ 'ਕੌਣ ਬਣੇਗਾ ਕਰੋੜਪਤੀ' ਨਾਲ ਵਾਪਸੀ ਕਰ ਰਹੇ ਹਨ। ਉਹ ਜਲਦ ਹੀ ਇਸ ਸ਼ੋਅ ਦਾ 10ਵਾਂ ਸੀਜ਼ਨ ਹੋਸਟ ਕਰਨ ਲਈ ਹੌਟ ਚੇਅਰ 'ਤੇ ਬੈਠੇ ਨਜ਼ਰ ਆਉਣਗੇ। ਬਿੱਗ ਬੀ ਦਾ ਸ਼ੋਅ ਲੰਬਾ ਸਫਰ ਤੈਅ ਕਰ ਚੁੱਕਿਆ ਹੈ। ਜਦੋਂ ਵੀ ਸ਼ੋਅ ਟੈਲੀਕਾਸਟ ਹੁੰਦਾ ਹੈ ਤਾਂ 'ਟੀ. ਆਰ. ਪੀ' ਦੀ ਲਿਸਟ 'ਚ ਹਿੱਟ ਕਰਦਾ ਹੈ। ਬੀਤੇ ਦਿਨੀਂ ਅਮਿਤਾਬ ਬੱਚਨ ਆਪਣੇ ਆਉਣ ਵਾਲੇ ਸ਼ੋਅ ਦੇ ਸੀਜ਼ਨ ਲਈ ਮੀਡੀਆ ਨੂੰ ਮੁਖਾਤਬ ਹੋਏ, ਜਿੱਥੇ ਉਨ੍ਹਾਂ ਨੇ ਮੀਡੀਆ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਨੂੰ ਇੱਥੇ ਕਿਸੇ ਨੇ ਸਵਾਲ ਪੁੱਛਿਆ ਕਿ ਕਦੇ ਤੁਸੀਂ ਸ਼ੋਅ 'ਚ ਪ੍ਰਤੀਭਾਗੀ ਦੀ ਤਰ੍ਹਾਂ ਆਉਗੇ? ਇਸ ਬਾਰੇ ਅਮਿਤਾਭ ਨੇ ਕਿਹਾ, “ਜੇਕਰ ਮੈਂ ਸ਼ੋਅ 'ਚ ਖਿਲਾੜੀ ਦੀ ਤਰ੍ਹਾਂ ਆਇਆ ਤਾਂ ਸ਼ੋਅ ਹਾਰ ਜਾਵਾਂਗਾਂ। ਮੈਂ 2-3 ਸਵਾਲਾਂ ਦੇ ਜਵਾਬ ਹੀ ਦੇ ਸਕਾਂਗਾ।“

Image result for Salman Khan and Amitabh Bachchan
ਇਸ ਤੋਂ ਪਹਿਲਾਂ ਸਲਮਾਨ ਨੇ ਇਸ ਸ਼ੋਅ ਨੂੰ ਹੋਸਟ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ। ਪ੍ਰੈੱਸ ਕਾਨਫਰੰਸ 'ਚ ਅਮਿਤਾਭ ਬੱਚਨ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, “ਜੇਕਰ ਤੁਸੀਂ ਅਜਿਹਾ ਕਰਨਾ ਚਾਹੁੰਦੇ ਹਨ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਖੁਦ ਉਨ੍ਹਾਂ ਨੂੰ ਸ਼ੋਅ ਹੋਸਟ ਕਰਨ ਲਈ ਸੱਦਾ ਦਿੰਦਾ ਹਾਂ।''

fujld4s

ਇਸ ਤੋਂ ਪਹਿਲਾਂ ਸਲਮਾਨ ਖਾਨ -ਅਮਿਤਾਭ ਬੱਚਨ ਨੂੰ 'ਬਾਗਬਾਨ', 'ਬਾਬੁਲ' ਤੇ 'ਗੌਡ ਤੁਸੀਂ ਗ੍ਰੇਟ ਹੋ' ਜਿਹੀਆਂ ਫਿਲਮਾਂ 'ਚ ਇਕੱਠੇ ਦੇਖ ਚੁੱਕੇ ਹਾਂ। ਜੇਕਰ ਸ਼ੋਅ ਦੇ ਮੇਕਰਸ ਸੀਜ਼ਨ 10 ਲਈ ਕਿਸੇ ਖਾਸ ਐਪੀਸੋਡ ਲਈ ਸਲਮਾਨ ਤੇ ਬਿੱਗ ਬੀ ਨੂੰ ਇਕੱਠੇ ਮੰਚ 'ਤੇ ਲੈ ਆਉਣ ਤਾਂ ਇਸ 'ਚ ਦੋਵਾਂ ਦੇ ਫੈਨਸ ਨੂੰ ਬੇਹੱਦ ਖੁਸ਼ੀ ਹੋਵੇਗੀ। ਉਂਝ ਬਿੱਗ ਬੀ ਦਾ ਸ਼ੋਅ 3 ਸਤੰਬਰ ਤੋਂ ਰਾਤ 9 ਵਜੇ ਸੋਨੀ 'ਤੇ ਆਨ-ਏਅਰ ਹੋਣ ਜਾ ਰਿਹਾ ਹੈ। ਸਭ ਨੂੰ ਉਮੀਦ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੋਅ ਹਿੱਟ ਹੀ ਹੋਵੇਗਾ।


Tags: Kaun Banega CrorepatiSalman KhanAmitabh BachchanKab Tak RokogeBig B

Edited By

Sunita

Sunita is News Editor at Jagbani.