FacebookTwitterg+Mail

ਇੰਟਰਨੈੱਟ 'ਤੇ ਵਾਇਰਲ ਹੋਈ ਸਲਮਾਨ ਨਾਲ ਜਸਬੀਰ ਜੱਸੀ ਤੇ ਬਾਦਸ਼ਾਹ ਦੀ ਜੁਗਲਬੰਦੀ

salman khan and badshah dance video
01 March, 2019 11:33:44 AM

ਜਲੰਧਰ (ਬਿਊਰੋ) — ਅਕਸਰ ਹੀ ਲੋਕਾਂ 'ਤੇ ਪੰਜਾਬੀ ਗੀਤਾਂ ਦਾ ਕਰੇਜ਼ ਦੇਖਣ ਨੂੰ ਮਿਲਦਾ ਹੈ ਪਰ ਇਸ ਵਾਰ ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖਾਨ, ਰਿਤੇਸ਼ ਦੇਸ਼ਮੁਖ ਤੇ ਬੌਬਾ ਦਿਓਲ 'ਤੇ ਪੰਜਾਬੀ ਗੀਤਾਂ ਦਾ ਰੰਗ ਦੇਖਣ ਨੂੰ ਮਿਲ ਰਿਹਾ ਹੈ। ਜੀ ਹਾਂ, ਹਾਲ ਹੀ 'ਚ ਕੁਝ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਸਲਮਾਨ-ਬੌਬੀ ਨਾਲ ਪੰਜਾਬੀ ਗਾਇਕ ਵੀ ਨਜ਼ਰ ਆ ਰਹੇ ਹਨ। ਜੀ ਹਾਂ, ਇਸ ਵੀਡੀਓ 'ਚ ਮੀਕਾ ਸਿੰਘ, ਜਸਬੀਰ ਜੱਸੀ, ਨਵਰਾਜ ਹੰਸ ਤੇ ਬਾਦਸ਼ਾਹ ਵੀ ਨਜ਼ਰ ਆ ਰਹੇ ਹਨ। ਸਲਮਾਨ ਇਨ੍ਹਾਂ ਨਾਲ ਪੰਜਾਬੀ ਗੀਤ ਗਾਉਂਦੇ ਹਨ ਅਤੇ ਮਸਤੀ ਕਰਦੇ ਵੀ ਨਜ਼ਰ ਆ ਰਹੇ ਹਨ। ਸਲਮਾਨ ਨੇ 'ਗੁੜ੍ਹ ਨਾਲੋਂ ਇਸ਼ਕ ਮਿੱਠਾ' 'ਤੇ ਡਾਂਸ ਵੀ ਕੀਤਾ ਹੈ। 


ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਨਜ਼ਰ ਆ ਰਿਹਾ ਹੈ ਕਿ ਪੰਜਾਬੀ ਤੇ ਮਿਊਜ਼ਿਕ ਇੰਡਸਟਰੀ ਦੇ ਸਿਤਾਰਿਆਂ ਦਾ ਅਜਿਹਾ ਰੰਗ ਦੇਖਣ ਨੂੰ ਮਿਲਿਆ। ਫੈਨਜ਼ ਵਲੋਂ ਇਹ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਭਾਰਤ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।

 

 
 
 
 
 
 
 
 
 
 
 
 
 
 

Such a cutie😂💕🥀 - - #SalmanKhan #salman #beingsalmankhan #beinghuman #bharat #cclt20 #celebritycricketleague #bollywood

A post shared by Salman Khan (@salmankhanplanet) on Feb 28, 2019 at 8:09pm PST

 

 


Tags: Salman Khan Navraj Hans Badshah Dance Video Jasbir Jassi Mika Singh Pollywood Khabar ਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.