FacebookTwitterg+Mail

'ਰੇਸ 3' ਦਾ ਚੌਥਾ ਗੀਤ ਰਿਲੀਜ਼, ਡਾਂਸ 'ਚ ਸਲਮਾਨ ਤੋਂ ਇਕ ਕਦਮ ਅੱਗੇ ਦਿਖੇ ਬੌਬੀ ਦਿਓਲ (ਵੀਡੀਓ)

salman khan and bobby deol
08 June, 2018 03:35:02 PM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਰੇਸ 3' ਦਾ ਦਰਸ਼ਕ ਬੇਸਬਰੀ ਨਾਲ ਇਤਜ਼ਾਰ ਕਰ ਰਹੇ ਹਨ। ਹੁਣ ਤੱਕ ਫਿਲਮ ਦੇ 3 ਗੀਤ ਰਿਲੀਜ਼ ਹੋ ਚੁੱਤੇ ਹਨ। 'ਅੱਲ੍ਹਾ ਦੁਹਾਈ ਹੈ' ਗੀਤ ਤੋਂ ਬਾਅਦ 'ਰੇਸ 3' ਦਾ ਚੌਥਾ ਗੀਤ 'ਪਾਰਟੀ ਚਲੇ ਆਨ' ਰਿਲੀਜ਼ ਹੋ ਗਿਆ ਹੈ। ਗੀਤ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। 'ਪਾਰਟੀ ਚਲੇ ਆਨ' ਗੀਤ ਨੂੰ ਪੰਜਾਬੀ ਗਾਇਕ ਮੀਕਾ ਸਿੰਘ ਨੇ ਗਾਇਆ ਹੈ ਤੇ ਉਨ੍ਹਾਂ ਦਾ ਸਾਥ ਸਲਮਾਨ ਖਾਨ ਦੀ ਕਥਿਤ ਪ੍ਰੇਮਿਕਾ ਯੂਲੀਆ ਵੰਤੂਰ ਨੇ ਦਿੱਤਾ ਹੈ। 'ਪਾਰਟੀ ਚਲੇ ਆਨ' ਗੀਤ 'ਚ ਮਿਊਜ਼ਿਕ ਹੈ ਵਿੱਕੀ ਤੇ ਹਾਰਦਿਤ ਦਾ ਤੇ ਪ੍ਰੋਡਿਊਸ ਡੀਜੇ ਚੇਤਾਸ ਨੇ ਕੀਤਾ। 'ਰੇਸ 3' ਦੇ ਹਰੇਕ ਗੀਤ ਵਾਂਗ ਇਸ ਗੀਤ 'ਚ ਵੀ ਸਲਮਾਨ ਖਾਨ ਦੇ ਡਾਂਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਸਲਮਾਨ ਹੀ ਨਹੀਂ ਸਗੋਂ ਬੌਬੀ ਦਿਓਲ ਦੇ ਡਾਂਸ ਨੇ ਵੀ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ। ਗੀਤ 'ਚ ਸਲਮਾਨ ਖਾਨ, ਜੈਕਲੀਨ ਫਰਨਾਂਡੀਜ਼, ਡੇਜੀ ਸ਼ਾਹ ਨਾਲ ਬੌਬੀ ਦਿਓਲ, ਸਾਕਿਬ ਸਲੀਮ ਤੇ ਅਨਿਲ ਕਪੂਰ ਮਸਤੀ ਕਰਦੇ ਨਜ਼ਰ ਆ ਰਹੇ ਹਨ। ਵੀਰਵਾਰ ਸ਼ਾਮ ਨੂੰ ਇਸ ਗੀਤ ਦਾ ਪਹਿਲਾਂ ਲੁੱਕ ਰਿਲੀਜ਼ ਕੀਤਾ ਗਿਆ ਸੀ, ਜਿਸ 'ਚ 'ਰੇਸ 3' ਦੀ ਪੂਰੀ ਸਟਾਰ ਕਾਸਟ ਪਾਊਟ ਕਰਦੀ ਦਿਖੀ ਸੀ। 

ਦੱਸਣਯੋਗ ਹੈ ਕਿ ਸਲਮਾਨ ਖਾਨ ਫਿਲਮਸ ਤੇ ਰਮੇਸ਼ ਤੌਰਾਨੀ ਦੁਆਰਾ ਨਿਰਦੇਸ਼ਿਤ 'ਰੇਸ 3' ਨੂੰ ਟਿਪਸ ਫਿਲਮਸ ਦੇ ਬੈਨਰ ਹੇਠ ਬਣਾਇਆ ਗਿਆ ਹੈ। ਰੇਮੋ ਡਿਸੂਜਾ ਦੁਆਰਾ ਨਿਰਦੇਸ਼ਿਤ ਇਹ ਫਿਲਮ ਅਗਲੇ ਹਫਤੇ 15 ਜੂਨ ਨੂੰ ਰਿਲੀਜ਼ ਹੋਵੇਗੀ।


Tags: Party Chale OnRace 3Salman KhanMika SinghIulia VanturAnil KapoorSalman KhanJacqueline FernandezBobby DeolDaisy ShahSaqib SaleemFreddy Daruwala

Edited By

Sunita

Sunita is News Editor at Jagbani.