FacebookTwitterg+Mail

ਕਥਿਤ ਪ੍ਰੇਮਿਕਾ ਲਈ ਸਲਮਾਨ ਨੇ 'ਰੇਸ 3' ਦੇ ਕੰਪੋਜ਼ਰਾਂ ਨਾਲ ਲਿਆ ਪੰਗਾ, ਜੋ ਬਣਿਆ ਚਰਚਾ ਦਾ ਵਿਸ਼ਾ

salman khan and iulia vantur
13 June, 2018 11:45:18 AM

ਨਵੀਂ ਦਿੱਲੀ(ਬਿਊਰੋ)— 'ਰੇਸ 3' ਈਦ 'ਤੇ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਨਾਲ ਸਲਮਾਨ ਦੇ ਨਾਲ-ਨਾਲ ਉਨ੍ਹਾਂ ਦੀ ਕਥਿਤ ਪ੍ਰੇਮਿਕਾ ਯੂਲੀਆ ਵੰਤੂਰ ਵੀ ਜੁੜੀ ਹੈ। ਕਿਹਾ ਜਾ ਰਿਹਾ ਹੈ ਕਿ ਸਲਮਾਨ ਖਾਨ ਨੇ ਯੂਲੀਆ ਦੀ ਖਾਤਿਰ 'ਰੇਸ 3' ਦੇ ਕੰਪੋਜ਼ਰਸ 'ਤੇ ਦਬਾਅ ਵੀ ਬਣਾਇਆ। ਯੂਲੀਆ ਨੇ ਫਿਲਮ ਦੇ 'ਸੈਲਫਿਸ਼' ਗੀਤ ਦਾ ਫੀਮੇਲ ਵਰਜ਼ਨ ਗਾਇਆ ਹੈ ਪਰ ਸੂਤਰਾਂ ਮੁਤਾਬਕ, ਫਿਲਮ ਦੇ ਕੰਪੋਜ਼ਰ ਇਸ ਲਈ ਰਾਜੀ ਨਹੀਂ ਸਨ ਪਰ ਸਲਮਾਨ ਦੇ ਦਬਾਅ ਤੇ ਉਨ੍ਹਾਂ ਦੇ ਸਟੇਟਸ ਕਾਰਨ ਉਨ੍ਹਾਂ ਨੂੰ ਝੁਕਣਾ ਪਿਆ।
Punjabi Bollywood Tadka
ਇਸ ਗੱਲ ਦੀ ਚਾਰੇ ਪਾਸੇ ਕਾਫੀ ਚਰਚਾ ਹੋ ਰਹੀ ਹੈ। ਹਾਲ ਹੀ 'ਚ ਯੂਲੀਆ ਬਾਰੇ ਇਕ ਹੋਰ ਘੋਸ਼ਣਾ ਹੋਈ ਹੈ। ਯੂਲੀਆ ਸਲਮਾਨ ਦੇ ਜੀਜਾ ਆਯੁਸ਼ ਸ਼ਰਮਾ ਦੀ ਡੈਬਿਊ ਫਿਲਮ 'ਲਵਰਾਤਰੀ' 'ਚ ਇਕ ਗੀਤ ਗਾਵੇਗੀ। 'ਰੇਸ 3' ਦੇ ਮਿਊਜ਼ਿਕ 'ਚ ਸਲਮਾਨ ਖਾਨ ਦੀ ਦਖਲਅੰਦਾਜ਼ੀ ਕਾਰਨ ਨਾਰਾਜ਼ ਹੋ ਗਏ।
Punjabi Bollywood Tadka
ਸਲਮਾਨ ਦੀ 'ਰੇਸ 3' ਦਾ 'ਸੈਲਫੀਸ਼' ਗੀਤ ਕਾਫੀ ਪਸੰਦ ਕੀਤਾ ਗਿਆ ਹੈ। ਸਲਮਾਨ ਖਾਨ ਫਿਲਮਸ ਦੇ ਬੈਨਰ ਹੇਠ ਬਣੀ 'ਲਵਰਾਤਰੀ' ਨਾਲ ਆਯੁਸ਼ ਸ਼ਰਮਾ ਤੇ ਵਾਰਿਨਾ ਹੁਸੈਨ ਬਾਲੀਵੁੱਡ 'ਚ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਗੁਜਰਾਤ ਦੇ ਪਿਛੋਕੜ 'ਤੇ ਅਧਾਰਿਤ ਇਸ ਪ੍ਰੇਮ ਕਹਾਣੀ ਦੀ ਆਗਾਜ ਨਵਰਾਤਰੀ ਦੇ ਸ਼ੁੱਭ ਅਵਸਰ 'ਤੇ ਹੋਵੇਗਾ।
Punjabi Bollywood Tadka
ਦੱਸਣਯੋਗ ਹੈ ਕਿ ਈਦ ਦੇ ਖਾਸ ਮੌਕੇ 'ਤੇ ਰਿਲੀਜ਼ ਹੋ ਰਹੀ 'ਰੇਸ 3' ਦੇ ਨਿਰਮਾਤਾਵਾਂ ਦਾ ਦਾਅਵਾ ਹੈ ਕਿ ਫਿਲਮ ਦਰਸ਼ਕਾਂ ਲਈ ਐਕਸ਼ਨ, ਸਸਪੇਂਸ, ਰੋਮਾਂਸ ਤੇ ਬਲਾਕਬਸਟਰ ਗੀਤਾਂ ਨਾਲ ਇਕ ਕੰਪਲੀਟ ਪੈਕੇਜ ਸਾਬਿਤ ਹੋ ਸਕਦੀ ਹੈ। ਫਿਲਮ 'ਚ ਸਲਮਾਨ ਖਾਨ ਤੋਂ ਇਲਾਵਾ ਜੈਕਲੀਨ ਫਰਨਾਂਡੀਜ਼, ਡੇਜ਼ੀ ਸ਼ਾਹ, ਅਨਿਲ ਕਪੂਰ, ਬੌਬੀ ਦਿਓਲ, ਸਾਕਿਬ ਸਲੀਮ ਵਰਗੇ ਸ਼ਾਨਦਾਰ ਕਲਾਕਾਰ ਹਨ।


Tags: Salman KhanRace 3Iulia VanturAnil KapoorJacqueline FernandezBobby DeolDaisy ShahSaqib SaleemFreddy Daruwala

Edited By

Sunita

Sunita is News Editor at Jagbani.