FacebookTwitterg+Mail

OMG ਜੈਕਲੀਨ ਨੂੰ ਲੈ ਕੇ ਸਲਮਾਨ ਨੇ ਕੀਤਾ ਵੱਡਾ ਖੁਲਾਸਾ, ਜਾਣ ਹੋਵੇਗੀ ਹੈਰਾਨੀ

salman khan and jacqueline fernandez
07 June, 2018 09:03:34 AM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਤੇ ਜੈਕਲੀਨ ਫਰਨਾਂਡੀਜ਼ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਰੇਸ 3' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਨੂੰ ਇਕ ਮੈਗਜੀਨ ਦੇ ਕਵਰ ਪੇਜ਼ 'ਤੇ ਦੇਖਿਆ ਗਿਆ ਸੀ, ਜਿਸ ਲਈ ਦੋਵਾਂ ਨੇ ਫੋਟੋਸ਼ੂਟ ਕਰਵਾਇਆ ਸੀ।
Punjabi Bollywood Tadka
ਇਸ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਸਲਮਾਨ ਨੇ ਵੱਡਾ ਖੁਲਾਸਾ, ਜੋ ਜੈਕਲੀਨ ਦੇ ਬਾਲੀਵੁੱਡ 'ਚ ਡੈਬਿਊ ਨੂੰ ਲੈ ਕੇ ਹੈ। ਸਲਮਾਨ ਨੇ ਇੱਥੇ ਦੱਸਿਆ ਕਿ ਜੇਕਰ ਸਭ ਕੁਝ ਠੀਕ ਹੁੰਦਾ ਤਾਂ ਜੈਕਲੀਨ ਦੀ ਪਹਿਲੀ ਫਿਲਮ 'ਅਲਾਦੀਨ' ਨਹੀਂ ਸਗੋਂ ਉਨ੍ਹਾਂ ਨਾਲ ਫਿਲਮ 'ਲੰਦਨ ਡ੍ਰੀਮਜ਼' ਹੁੰਦੀ।
Punjabi Bollywood Tadka
ਸਲਮਾਨ ਨੇ ਕਿਹਾ, 'ਜੈਕਲੀਨ ਬਿਲਕੁਲ ਨਹੀਂ ਬਦਲੀ। ਮੈਂ ਉਸ ਨੂੰ ਸ਼੍ਰੀਲੰਕਾ ਤੋਂ ਜਾਣਦਾ ਹਾਂ ਤੇ ਇਹ ਪਹਿਲਾਂ ਵਰਗੀ ਹੀ ਹੈ। ਜੈਕਲੀਨ ਨੇ ਆਪਣੀ ਐਕਟਿੰਗ ਦੀ ਸ਼ੁਰੂਆਤ 'ਲੰਦਨ ਡ੍ਰੀਮਜ਼' ਤੋਂ ਕਰਨੀ ਸੀ ਪਰ ਫਿਲਮ 'ਚ ਕਾਫੀ ਟਾਈਮ ਲੱਗ ਰਿਹਾ ਸੀ।
Punjabi Bollywood Tadka
ਇਸ ਲਈ ਉਸ ਨੇ ਪਹਿਲੀ ਫਿਲਮ 'ਅਲਾਦੀਨ' ਕੀਤੀ।'' ਇਸ ਫਿਲਮ 'ਚ ਜੈਕਲੀਨ ਦੀ ਥਾਂ ਬਾਅਦ 'ਚ ਅਸਿਨ ਨੂੰ ਲਿਆ ਗਿਆ ਸੀ। ਇਸ ਫਿਲਮ 'ਚ ਸਲਮਾਨ ਖਾਨ ਨਾਲ ਅਜੇ ਦੇਵਗਨ ਤੇ ਓਮਪੁਰੀ ਵੀ ਸੀ। ਜੈਕਲੀਨ ਤੇ ਸਲਮਾਨ ਖਾਨ ਦੀ ਪਹਿਲੀ ਫ਼ਿਲਮ 'ਕਿੱਕ' ਸੀ। ਇਸ ਤੋਂ ਬਾਅਦ ਦੋਵੇਂ ਹੁਣ 'ਰੇਸ-3' 'ਚ ਨਜ਼ਰ ਆਉਣਗੇ। ਦੋਵਾਂ 'ਚ ਕੈਮਿਸਟਰੀ ਕਾਫੀ ਵਧੀਆ ਹੈ। ਇਸ ਦੇ ਨਾਲ ਹੀ ਦੋਵੇਂ ਬਾਲੀਵੁੱਡ ਦੇ ਬੈਸਟ ਫ੍ਰੈਂਡ ਆਖੇ ਜਾਂਦੇ ਹਨ।
Punjabi Bollywood Tadka


Tags: Salman KhanRace 3Jacqueline FernandezKickJackieAnil KapoorBobby DeolFreddy Daruwala Saqib SaleemDaisy Shah

Edited By

Sunita

Sunita is News Editor at Jagbani.