FacebookTwitterg+Mail

ਬਲੈਕ ਲੁੱਕ 'ਚ ਸਲਮਾਨ-ਜੈਕਲੀਨ ਨੇ 'ਫਿਲਮਫੇਅਰ' ਮੈਗਜ਼ੀਨ ਲਈ ਕਰਵਾਇਆ ਹੌਟ ਫੋਟੋਸ਼ੂਟ

salman khan and jacqueline fernandez
30 June, 2018 04:46:37 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਐਕਟਰ ਸਲਮਾਨ ਖਾਨ ਤੇ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਜੈਕਲੀਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਇਸ ਫੋਟੋਸ਼ੂਟ 'ਚ ਸਲਮਾਨ ਤੇ ਜੈਕਲੀਨ ਦੀ ਕੈਮਿਸਟਰੀ ਦੇਖਣਯੋਗ ਹੈ। ਦੋਵਾਂ ਨੇ ਇਸ ਫੋਟੋਸ਼ੂਟ ਦੌਰਾਨ ਬਲੈਕ ਕਲਰ ਦੀ ਆਊਟਫਿੱਟ ਪਾਈ ਹੈ, ਜਿਸ 'ਚ ਦੋਵੇਂ ਕਾਫੀ ਗਲੈਮਰ ਲੱਗ ਰਹੇ ਹਨ।
Punjabi Bollywood Tadka
ਦੱਸ ਦੇਈਏ ਕੀ ਸਲਮਾਨ ਤੇ ਜੈਕਲੀਨ ਨੇ ਇਹ ਫੋਟੋਸ਼ੂਟ '' ਮੈਗਜ਼ੀਨ ਲਈ ਕਰਵਾਇਆ। ਇਕ ਤਸਵੀਰ 'ਚ ਜੈਕਲੀਨ ਸਲਮਾਨ ਨੂੰ ਪੂਰੀ ਤਰ੍ਹਾਂ ਲਿਪਟੀ ਹੋਈ ਨਜ਼ਰ ਆ ਰਹੀ ਹੈ। ਇਕ ਤਸਵੀਰ 'ਚ ਜੈਕਲੀਨ ਕਾਫੀ ਬੋਲਡ ਹੋ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਹਾਲ ਹੀ 'ਚ ਸਲਮਾਨ ਖਾਨ ਤੇ ਜੈਕਲੀਨ ਦੀ ਫਿਲਮ 'ਰੇਸ 3' ਰਿਲੀਜ਼ ਹੋਈ ਸੀ, ਜਿਸ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਫਿਲਮ ਨੇ ਬਾਕਸ ਆਫਿਸ 'ਤੇ 270 ਕਰੋੜ ਦਾ ਆਂਕੜਾ ਪਾਰ ਕਰ ਲਿਆ ਹੈ। ਇਸ ਫਿਲਮ ਜੈਕਲੀਨ ਤੇ ਸਲਮਾਨ ਤੋਂ ਇਲਾਵਾ ਬੌਬੀ ਦਿਓਲ, ਅਨਿਲ ਕਪੂਰ, ਡੇਜ਼ੀ ਸ਼ਾਹ, ਸਾਕਿਬ ਸਲੀਮ ਸਮੇਤ ਹੋਰ ਸਿਤਾਰੇ ਮੁੱਖ ਭੂਮਿਕਾ 'ਚ ਹਨ।
Punjabi Bollywood Tadka
ਦੱਸ ਦੇਈਏ ਕਿ ਹਾਲ ਹੀ 'ਚ ਸਲਮਾਨ ਖਾਨ, ਜੈਕਲੀਨ, ਸੋਨਾਕਸ਼ੀ ਸਿਨਹਾ ਤੇ ਕੈਟਰੀਨਾ ਕੈਫ ਦਬੰਗ ਟੂਰ 'ਤੇ ਗਏ ਸਨ, ਜਿਥੇ ਉਨ੍ਹਾਂ ਨੇ ਆਪਣੀ ਪੇਸ਼ਕਾਰੀ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤਿਆ। ਇਸ ਦੌਰਾਨ ਦੀਆਂ ਕੁਝ ਤਸਵੀਰ ਜੈਕਲੀਨ ਨੇ ਆਪਣੇ ਇੰਸਟਾ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।
Punjabi Bollywood Tadka

Punjabi Bollywood Tadka

Punjabi Bollywood Tadka


Tags: KickRace 3Salman KhanJacqueline FernandezFilmfare MagazineBollywood Celebrity

Edited By

Sunita

Sunita is News Editor at Jagbani.