FacebookTwitterg+Mail

ਸਲਮਾਨ ਨਾਲ ਨਾਰਾਜ ਹੋਈ ਜੈਕਲੀਨ ਫਰਨਾਂਡੀਜ਼, ਕੈਟਕੀਨਾ ਕੈਫ ਬਣੀ ਵਜ੍ਹਾ?

salman khan and jacqueline fernandez
21 August, 2018 12:44:19 PM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਭਾਰਤ' 'ਚ ਪ੍ਰਿਯੰਕਾ ਚੋਪੜਾ ਦੇ ਜਾਣ ਤੋਂ ਬਾਅਦ ਕਈ ਹਸੀਨਾਵਾਂ ਇਸ ਫਿਲਮ 'ਚ ਐਂਟਰੀ ਕਰਨ ਦੀ ਪਲਾਨਿੰਗ ਕਰ ਰਹੀਆਂ ਸਨ ਪਰ ਇਹ ਮੌਕਾ ਕੈਟਰੀਨਾ ਕੈਫ ਦੇ ਹੀ ਹੱਥ ਲੱਗਾ। ਕੈਟਰੀਨਾ ਦੀ ਐਂਟਰੀ ਨਾਲ ਸਲਮਾਨ ਖਾਨ ਤੇ ਫੈਨਜ਼ ਕਾਫੀ ਖੁਸ਼ ਹਨ ਪਰ ਸਲਮਾਨ ਦੀ 'ਰੇਸ 3' ਸਟਾਰ ਜੈਕਲੀਨ ਫਰਨਾਂਡੀਜ਼ ਕਾਫੀ ਗੁੱਸੇ 'ਚ ਹੈ। ਜੈਕਲੀਨ ਨੂੰ ਸਲਮਾਨ ਦੀ 'ਸੁੰਦਰ-ਸੁਸ਼ੀਲ' ਕੈਟਰੀਨਾ ਦੀ ਐਂਟਰੀ ਕਾਰਨ ਕਾਫੀ ਗੁੱਸਾ ਹੈ। ਖਬਰਾਂ ਮੁਤਾਬਕ, ਇਸ ਫਿਲਮ 'ਚ ਕੈਟਰੀਨਾ ਕੈਫ ਦੇ ਆਉਣ ਨਾਲ ਜੈਕਲੀਨ ਕਾਫੀ ਅਪਸੈੱਟ ਹੋ ਗਈ ਹੈ। ਉਸ ਨੂੰ ਪੂਰੀ ਉਮੀਦ ਸੀ ਕਿ 'ਦਬੰਗ ਖਾਨ' ਉਸ ਨੂੰ ਫਿਲਮ 'ਚ ਮੌਕਾ ਦੇਣਗੇ ਪਰ ਅਜਿਹਾ ਨਾ ਹੋ ਸਕਿਆ। ਜੈਕਲੀਨ ਪਿਛਲੇ ਦਿਨੀਂ ਸਲਮਾਨ ਨਾਲ 'ਦਬੰਗ ਵਰਲਡ ਟੂਰ' ਦਾ ਹਿੱਸਾ ਵੀ ਰਹਿ ਚੁੱਕੀ ਹੈ। ਜੈਕਲੀਨ ਦੀ 'ਭਾਰਤ' 'ਚ ਐਂਟਰੀ ਦੀ ਵਜ੍ਹਾ ਤਾਂ ਸਾਹਮਣੇ ਨਹੀਂ ਆਈ ਹੈ ਪਰ ਪਿਛਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਕੈਟਰੀਨਾ ਨਾਲ ਆਈਆਂ ਸਲਮਾਨ ਦੀਆਂ ਸਾਰੀਆਂ ਫਿਲਮਾਂ ਨੇ ਬਹਿਤਰੀਨ ਕਮਾਈ ਕੀਤੀ ਹੈ। ਹਾਲ ਹੀ 'ਚ ਰਿਲੀਜ਼ ਹੋਈ ਸਲਮਾਨ-ਜੈਕਲੀਨ ਦੀ ਫਿਲਮ ਬੇਸ਼ੱਕ ਬਾਕਸ ਆਫਿਸ 'ਤੇ ਹਿੱਟ ਰਹੀ ਪਰ ਸਲਮਾਨ ਦੀਆਂ ਫਿਲਮਾਂ ਨਾਲ ਤੁਲਨਾ ਕਰੀਏ ਤਾਂ ਇਹ ਪਿੱਛੇ ਰਹਿ ਗਈ ਹੈ।

 

ਦੱਸ ਦੇਈਏ ਕਿ ਪਿਛਲੇ ਦਿਨੀਂ ਸਲਮਾਨ ਖਾਨ ਨੇ ਪ੍ਰਿਯੰਕਾ ਦੇ ਬੈਕਆਊਟ ਤੋਂ ਬਾਅਦ ਕੈਟਰੀਨਾ ਕੈਫ ਦਾ ਸਵਾਗਤ ਸੋਸ਼ਲ ਮੀਡੀਆ 'ਤੇ ਵੱਖਰੇ ਅੰਦਾਜ਼ 'ਚ ਕੀਤਾ ਸੀ। ਉਸ ਨੇ ਲਿਖਿਆ, ''ਫਿਲਮ 'ਭਰਤ' 'ਚ 'ਸੁੰਦਰ-ਸੁਸ਼ੀਲ' ਕੈਟਰੀਨਾ ਦਾ ਵੈੱਲਕਮ''।

 


Tags: Katrina KaifSalman KhanBharatMaltaInstagramTwitterJacqueline Fernandez

Edited By

Sunita

Sunita is News Editor at Jagbani.