FacebookTwitterg+Mail

ਬੌਬੀ ਤੋਂ ਬਾਅਦ ਹੁਣ ਸਲਮਾਨ ਖਾਨ ਇੰਝ ਸਵਾਰਨਗੇ ਕਪਿਲ ਸ਼ਰਮਾ ਦਾ ਤਬਾਹ ਹੋਇਆ ਕਰੀਅਰ

salman khan and kapil sharma
12 June, 2018 05:06:42 PM

ਨਵੀਂ ਦਿੱਲੀ(ਬਿਊਰੋ)— ਇਨ੍ਹੀਂ ਦਿਨੀਂ ਸਲਮਾਨ ਖਾਨ ਆਪਣੀ ਨਵੀਂ ਫਿਲਮ 'ਰੇਸ 3' ਦੇ ਪ੍ਰਮੋਸ਼ਨ 'ਚ ਕਾਫੀ ਰੁੱਝੇ ਹੋਏ ਹਨ। ਪ੍ਰਮੋਸ਼ਨ ਦੌਰਾਨ ਸਲਮਾਨ ਖਾਨ ਨੇ ਆਪਣੇ ਆਉਣ ਵਾਲੇ ਪ੍ਰੋਜੈਕਟ ਨੂੰ ਲੈ ਕੇ ਕਈ ਖੁਲਾਸੇ ਕੀਤੇ। ਸਲਮਾਨ 'ਭਾਰਤ', 'ਦਬੰਗ 3', 'ਕਿੱਕ 3' ਤੇ ਰੇਮੋ ਦੀ ਡਾਸਿੰਗ ਫਿਲਮ ਤੋਂ ਇਲਾਵਾ 'ਸ਼ੇਰ ਖਾਨ' 'ਚ ਨਜ਼ਰ ਆਉਣ ਵਾਲੇ ਹਨ।
Punjabi Bollywood Tadka
ਸਲਮਾਨ ਦੀ ਫਿਲਮ 'ਸ਼ੇਰ ਖਾਨ' ਨੂੰ ਉਨ੍ਹਾਂ ਦੇ ਭਰਾ ਸੋਹੇਲ ਖਾਨ ਬਣਾ ਰਹੇ ਹਨ। ਉਂਝ ਇਸ ਫਿਲਮ 'ਤੇ ਚਰਚਾ ਲੰਬੇ ਸਮੇਂ ਤੋਂ ਹੋ ਰਹੀ ਹੈ ਪਰ ਅੱਧ 'ਚ ਇਹ ਪ੍ਰੋਜੈਕਟ ਬੰਦ ਹੋ ਗਿਆ ਸੀ। ਹਾਲਾਂਕਿ ਸਲਮਾਨ ਖਾਨ ਦੇ ਦੱਸਣ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਬੰਦ ਨਹੀਂ ਮੰਨਿਆ ਜਾ ਸਕਦਾ।
Punjabi Bollywood Tadka
ਦੱਸਣਯੋਗ ਹੈ ਕਿ ਇਹ ਉਹ ਫਿਲਮ ਹੈ, ਜਿਸ ਲਈ ਸੋਹੇਲ ਖਾਨ ਨੇ ਕਾਫੀ ਸਾਲ ਪਹਿਲਾਂ ਕਪਿਲ ਸ਼ਰਮਾ ਨਾਲ ਵਾਅਦਾ ਕੀਤਾ ਸੀ। ਅਸਲ 'ਚ ਉਸ ਸਮੇਂ ਕਪਿਲ 'ਕਾਮੇਡੀ ਸਰਕਸ' 'ਚਨਜ਼ਰ ਆਉਂਦੇ ਸਨ। ਇਸ ਸ਼ੋਅ 'ਚ ਸੋਹੇਲ ਜੱਜ ਦੇ ਤੌਰ 'ਤੇ ਨਜ਼ਰ ਆਉਂਦੇ ਸਨ।
Punjabi Bollywood Tadka
ਇਸ ਦੌਰਾਨ ਸੋਹੇਲ ਨੇ ਕਪਿਲ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਆਪਣੀ ਅਗਲੀ ਫਿਲਮ 'ਸ਼ੇਰ ਖਾਨ' 'ਚ ਲੈਣਗੇ। ਕਪਿਲ ਸ਼ਰਮਾ ਇਨੀ ਦਿਨੀਂ ਲੰਬੀ ਛੁੱਟੀ 'ਤੇ ਹਨ। ਸਲਮਾਨ ਨਾਲ ਆਉਣਾ ਕਪਿਲ ਲਈ ਸੁਪਨੇ ਦੇ ਸੱਚ ਹੋਣ ਵਰਗਾ ਹੈ। ਇਨੀ ਦਿਨੀਂ ਕਾਮੇਡੀ ਕਿੰਗ ਦਾ ਕਰੀਅਰ ਜਿਸ ਤਰ੍ਹਾਂ ਗੋਤੇ ਖਾ ਰਿਹਾ ਹੈ, ਉਸ ਨੂੰ ਸਲਮਾਨ ਖਾਨ ਸਹੀਂ ਕਿਨਾਰਾ ਦੇ ਸਕਦੇ ਹਨ। ਸਲਮਾਨ ਖਾਨ ਦੀ 'ਰੇਸ 3' ਵੀ ਇਸ ਦੀ ਉਦਾਹਰਨ ਹੈ। ਇਸ ਫਿਲਮ ਨਾਲ ਸਲਮਾਨ ਖਾਨ ਬੌਬੀ ਦਿਓਲ ਤੇ ਡੇਜ਼ੀ ਸ਼ਾਹ, ਸਾਕਿਬ ਦੇ ਕਰੀਅਰ ਨੂੰ ਸਵਾਰਨ ਦੀ ਕੋਸ਼ਿਸ਼ ਕਰ ਰਹੇ ਹਨ।


Tags: Bobby DeolRace 3Salman KhanSohail KhanShere KhanKapil Sharma

Edited By

Sunita

Sunita is News Editor at Jagbani.