FacebookTwitterg+Mail

ਸਲਮਾਨ ਖਾਨ ਤੇ ਕੈਟਰੀਨਾ ਕੈਫ ਦੇ 'ਵਿਆਹ' ਦਾ ਵੀਡੀਓ ਹੋਈ ਵਾਇਰਲ

salman khan and katrina kaif  s bts wedding video viral
09 July, 2019 03:13:57 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਫੈਨਜ਼ ਨੂੰ ਸਿਰਫ ਦੋ ਹੀ ਚੀਜਾਂ ਦਾ ਇੰਤਜ਼ਾਰ ਰਹਿੰਦਾ ਹੈ। ਇਕ ਤਾਂ ਸਲਮਾਨ ਖਾਨ ਦੀਆਂ ਫਿਲਮਾਂ ਤੇ ਦੂਜਾ ਉਨ੍ਹਾਂ ਦੇ ਵਿਆਹ ਦਾ। ਹੁਣ ਫਿਲਮਾਂ ਦੇ ਜਰੀਏ ਤਾਂ ਸਲਮਾਨ ਖਾਨ ਫੈਨਜ਼ ਨੂੰ ਟ੍ਰੀਟ ਦੇ ਹੀ ਦਿੰਦੇ ਹਨ ਪਰ ਵਿਆਹ ਲਈ ਉਹ ਲੰਬਾ ਇੰਤਜ਼ਾਰ ਕਰਵਾ ਰਹੇ ਹਨ। ਸਲਮਾਨ ਖਾਨ ਦਾ ਨਾਂ ਕਈ ਅਦਾਕਾਰਾਂ ਨਾਲ ਜੁੜ ਚੁੱਕਾ ਹੈ। ਕਈ ਅਭਿਨੇਤਰੀਆਂ ਨਾਲ ਉਨ੍ਹਾਂ ਦਾ ਰਿਲੇਸ਼ਨਸ਼ਿਪ ਵੀ ਰਹਿ ਚੁੱਕਾ ਹੈ ਪਰ ਵਿਆਹ ਦੇ ਸਵਾਲ ਨੂੰ ਉਹ ਹਰ ਵਾਰ ਟਾਲ ਹੀ ਦਿੰਦੇ ਹਨ। ਅਸਲ ਜ਼ਿੰਦਗੀ 'ਚ ਸਲਮਾਨ ਖਾਨ ਭਾਵੇਂ ਹੀ ਵਿਆਹ ਤੋਂ ਭੱਜ ਰਹੇ ਹੋਣ ਪਰ ਰੀਲ ਲਾਈਫ 'ਚ ਉਹ ਕਈ ਵਾਰ ਵਿਆਹ ਕਰਵਾ ਚੁੱਕੇ ਹਨ। ਹਾਲ ਹੀ 'ਚ ਸਲਮਾਨ ਦੇ ਵਿਆਹ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜੋ ਖੂਬ ਸੁਰਖੀਆਂ ਬਟੋਰ ਰਿਹਾ ਹੈ। ਸਲਮਾਨ ਦੇ ਡਿਜ਼ਾਈਨ ਅਸ਼ਲੇ ਰਿਬੇਲੋ ਦੁਆਰਾ ਸ਼ੇਅਰ ਕੀਤੇ ਇਸ ਵੀਡੀਓ 'ਚ ਸਲਮਾਨ ਖਾਨ ਅਦਾਕਾਰਾ ਕੈਟਰੀਨਾ ਕੈਫ ਨਾਲ ਵਿਆਹ ਕਰਵਾਉਂਦੇ ਨਜ਼ਰ ਆ ਰਹੇ ਅਤੇ ਬਾਕੀ ਲੋਕ ਉਨ੍ਹਾਂ 'ਤੇ ਫੁੱਲਾਂ ਦੀ ਬਾਰਿਸ਼ ਕਰ ਰਹੇ ਹਨ। 

 
 
 
 
 
 
 
 
 
 
 
 
 
 

@bharat_thefilm the #wedding #scene fun doing these clothes , styled by @ashley_rebello and Alvira khan agnitotri

A post shared by Ashley Rebello (@ashley_rebello) on Jul 7, 2019 at 4:36am PDT


ਦੱਸ ਦਈਏ ਕਿ ਇਹ ਵੀਡੀਓ ਸਲਮਾਨ ਦੀ ਪਿਛਲੀ ਫਿਲਮ 'ਭਾਰਤ' ਦੀ ਸ਼ੂਟਿੰਗ ਦੇ ਸਮੇਂ ਦਾ ਹੈ, ਜੋ ਹੁਣ ਸਾਹਮਣੇ ਆਇਆ ਹੈ। ਫੈਨਜ਼ ਲਈ ਇਹ ਵੀਡੀਓ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਅਸਲ ਜ਼ਿੰਦਗੀ 'ਚ ਸਲਮਾਨ ਖਾਨ ਕਦੋ ਵਿਆਹ ਕਰਵਾਉਣਗੇ। ਉਂਝ ਖੁਦ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਵੀ ਇਸ ਮਾਮਲੇ 'ਚ ਆਪਣੇ ਬੇਟੇ ਤੋਂ ਹਾਰ ਮੰਨ ਚੁੱਕੇ ਹਨ। ਉਨ੍ਹਾਂ ਨੂੰ ਵੀ ਇੰਤਜ਼ਾਰ ਹੈ ਕਿ ਕਦੋਂ ਉਨ੍ਹਾਂ ਦੇ ਬੇਟੇ ਦੇ ਸਿਰ ਸਿਹਰਾ ਸਜੇਗਾ। ਦੱਸਣਯੋਗ ਹੈ ਕਿ ਸਲਮਾਨ ਖਾਨ ਟੀ. ਵੀ. ਸ਼ੋਅ 'ਨੱਚ ਬੱਲੀਏ 9' 'ਚ ਰੁੱਝੇ ਹੋਏ ਹਨ। ਇਸ ਸ਼ੋਅ ਦੇ ਸੈੱਟੀ ਤੋਂ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਿਹਾ ਹੈ, ਜਿਸ 'ਚ ਸਲਮਾਨ ਖਾਨ ਆਪਣੇ ਵਿਆਹ ਤੋਂ ਲੈ ਕੇ ਐਕਸ ਨਾਲ ਫਿਲਮਾਂ 'ਤੇ ਗੱਲ ਕਰਦੇ ਨਜ਼ਰ ਆ ਰਹੇ ਹਨ।


Tags: Salman KhanKatrina KaifWedding VideoBharatViralBollywood Celebrity

Edited By

Sunita

Sunita is News Editor at Jagbani.